Thursday, October 30, 2025
Breaking News

ਪੰਜਾਬ ਤੇ ਯੂ.ਟੀ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਚੱਕਾ ਜਾਮ

ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ) – ਪੰਜਾਬ ਅਤੇ ਯੂ.ਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ’ਤੇ ਡੀ.ਐਮ.ਐਫ ਅਤੇ ਡੀ.ਟੀ.ਐਫ ਪੰਜਾਬ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਦੇਸ਼ ਵਿਆਪੀ ਚੱਕਾ ਜਾਮ ਦੇ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲ਼ੀਅਤ ਕੀਤੀ।
                  ਮੋਰਚੇ ਵਲੋਂ ਜਾਰੀ ਬਿਆਨ ਅਨੁਸਾਰ ਜਰਮਨਜੀਤ ਸਿੰਘ ਸੂਬਾ ਜਨਰਲ ਸਕੱਤਰ ਡੀ.ਐਮ.ਐਫ ਪੰਜਾਬ ਅਤੇ ਚਰਨਜੀਤ ਸਿੰਘ ਸੂਬਾ ਕਮੇਟੀ ਮੈਂਬਰ ਡੀ.ਟੀ.ਐਫ ਪੰਜਾਬ ਦੀ ਅਗਵਾਈ ਹੇਠ ਰਈਆ, ਅਸ਼ਵਨੀ ਅਵੱਸਥੀ, ਸੂਬਾ ਵਿੱਤ ਸਕੱਤਰ ਡੀ.ਟੀ.ਐਫ ਪੰਜਾਬ, ਅਮਰਜੀਤ ਸਿੰਘ ਵੇਰਕਾ, ਅਮਰਜੀਤ ਸਿੰਘ ਭੱਲਾ, ਡਾ. ਗੁਰਦਿਆਲ ਸਿੰਘ, ਪਰਮਜੀਤ ਕੌਰ ਮਾਨ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ, ਹਰਜਿੰਦਰ ਕੁਮਾਰ ਅਹਿਮਾਂ, ਸੰਦੀਪ ਕੁਮਾਰ ਸੈਨੀਟੇਸ਼ਨ ਵਿਭਾਗ ਦੀ ਯੋਗ ਅਗਵਾਈ ਹੇਠ ਮਾਨਾਂਵਾਲਾ, ਗੁਰਬਿੰਦਰ ਸਿੰਘ ਖਹਿਰਾ ਸੂਬਾ ਕਮੇਟੀ ਮੈਂਬਰ ਡੀ.ਟੀ.ਐਫ ਪੰਜਾਬ, ਲਖਵਿੰਦਰ ਸਿੰਘ ਗਿੱਲ ਜ਼ਿਲ੍ਹਾ ਜਨਰਲ ਸਕੱਤਰ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ, ਹਰਜਾਪ ਸਿੰਘ ਬੱਲ ਜ਼ਿਲ੍ਹਾ ਵਿੱਤ ਸਕੱਤਰ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਅਤੇ ਪਰਮਜੀਤ ਸਿੰਘ ਦੀ ਅਗਵਾਈ ‘ਚ ਕੁੱਕੜਾਂਵਾਲਾ, ਗੁਰਦੇਵ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ, ਰਾਜੇਸ਼ ਕੁਮਾਰ ਪ੍ਰਾਸ਼ਰ ਜ਼ਿਲ੍ਹਾ ਪ੍ਰੈਸ ਸਕੱਤਰ ਅਤੇ ਨਿਰਮਲ ਸਿੰਘ ਦੀ ਅਗਵਾਈ ਹੇਠ ਰਾਜਾਸਾਂਸੀ ਵਿਖੇ ਅਧਿਆਪਕਾਂ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਨਾਨ ਟੀਚਿੰਗ ਕਰਮਚਾਰੀਆਂ, ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ, ਕੱਚੇ ਅਤੇ ਕੰਟ੍ਰੈਕਟ ਕਾਮਿਆਂ, ਆਸ਼ਾ ਵਰਕਰ ਅਤੇ ਫੈਸਿਲੀਟੇਟਰ, ਮਿਡ-ਡੇ-ਮੀਲ ਕਾਮਿਆਂ ਦੀ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨੇ ਦੇਸ਼ ਵਿਆਪੀ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਭਰਵਾਂ ਯੋਗਦਾਨ ਪਾਇਆ।
              ਬੁਲਾਰਿਆਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਗਲੋਬਲਾਈਜ਼ੇਸ਼ਨ ਨਿਜ਼ੀਕਰਨ ਵਪਾਰੀਕਰਨ ਨੀਤੀਆਂ ਅਤੇ ਆਉਣ ਵਾਲੇ ਸਮੇਂ ‘ਚ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਨਤਾ ਨੂੰ ਜਾਗਰੂਕ ਕੀਤਾ।ਕਿਸਾਨੀ ਸੰਕਟ ਦੀ ਜੜ੍ਹ ਅਤੇ ਇਸ ਪਿੱਛੇ ਜ਼ਿੰਮੇਵਾਰ ਕਾਰਨਾਂ ‘ਤੇ ਬੁਲਾਰਿਆਂ ਵੱਲੋਂ ਖੁੱਲ੍ਹ ਕੇ ਚਾਨਣਾ ਪਾਇਆ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …