Friday, September 20, 2024

ਸਵੱਛਤਾ ਦੇ ਮੱਦੇਨਜ਼ਰ 32 ਪਿੰਡਾਂ ‘ਚ ਬਣਾਏ ਜਾ ਰਹੇ ਹਨ ਸਾਂਝੇ ਪਖਾਨੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਦੇ ਵਸਨੀਕਾਂ ਨੂੰ ਸਵੱਛਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ’ ਤਹਿਤ ਅੰਮ੍ਰਿਤਸਰ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਵਿਚ ਸਾਂਝੇ ਪਖਾਨਿਆਂ (ਸਮੁਦਾਇਕ ਪਖਾਨੇ) ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਰਪੀ੍ਰਤ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਪਖਾਨੇ ਪਿੰਡਾਂ ਵਿਚ ਢੁਕਵੀਆਂ ਥਾਵਾਂ ’ਤੇ ਬਣਾਏ ਜਾ ਰਹੇ ਹਨ, ਜਿਥੇ ਹਰ ਕੋਈ ਆਸਾਨੀ ਨਾਲ ਇਨ੍ਹਾਂ ਦਾ ਇਸਤੇਮਾਲ ਕਰ ਸਕੇ।ਉਨ੍ਹਾਂ ਕਿਹਾ ਕਿ ਕੋਈ ਵੀ ਰਾਹਗੀਰ ਜਾਂ ਜਨਤਕ ਇਕੱਠਾਂ ਆਦਿ ਵਿਚ ਹਿੱਸਾ ਲੈਣ ਵਾਲੇ ਲੋਕ ਵੀ ਇਨ੍ਹਾਂ ਦੀ ਵਰਤੋਂ ਕਰ ਸਕਣਗੇ, ਜਿਸ ਨਾਲ ਖੁੱਲ੍ਹੇ ਵਿਚ ਪਖਾਨਾ ਕਰਨ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ।ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸਾਂਝੇ ਪਖਾਨੇ ਬਣਨ ਨਾਲ ਲੋਕਾਂ ਨੂੰ ਜਿਥੇ 24 ਘੰੰਟੇ ਵੱਡੀ ਸਹੂਲਤ ਮੁਹੱਈਆ ਹੋਵੇਗੀ, ਉਥੇ ਸਾਫ਼-ਸਫ਼ਾਈ, ਸੁਰੱਖਿਆ ਅਤੇ ਚੰਗੀ ਸਿਹਤ ਵੀ ਯਕੀਨੀ ਬਣੇਗੀ।
                  ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ 32 ਪਿੰਡਾਂ ਵਿਚ ਸਾਂਝੇ ਪਖਾਨੇ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਉਸਾਰੀ ਦਾ ਕੰਮ ਮਾਰਚ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ।ਇਨਾਂ ਪਖਾਨਿਆਂ ਨੂੰ ਬਣਾਉਣ ਤੇ 96 ਲੱਖ ਰੁਪਏ ਦੀ ਲਾਗਤ ਆਵੇਗੀ।ਉਨ੍ਹਾਂ ਦੱਸਿਆ ਕਿ ਅਜਨਾਲਾ ਬਲਾਕ ਦੇ ਪਿੰਡ ਅਬਾਦੀ ਸੋਹਣ ਸਿੰਘ, ਦਿਆਲ ਭੱਟੀ, ਸਾਰੰਗ ਦੇਵ, ਤੇਰਾ ਖੁਰਦ, ਅਟਾਰੀ ਬਲਾਕ ਵਿਚ ਅਟਾਰੀ, ਭਕਨਾਂ ਕਲਾਂ, ਚੋਗਾਵਾਂ ਬਲਾਕ ਦੇ ਭਿੰਡੀ ਸੈਦਾਂ, ਚਵਿੰਡਾ ਖੁਰਦ, ਚੋਗਾਵਾਂ, ਜੈਸਰੂਰ, ਪੰਧਰੀ, ਹਰਸ਼ਾਛੀਨਾ ਬਲਾਕ ਦੇ ਦੁਧੇਰੀ, ਜੰਡਿਆਲਾ ਬਲਾਕ ਦੇ ਕਿਲ੍ਹਾ ਜੀਵਨ ਸਿੰਘ, ਨਵਾਂਕੋਟ, ਰੱਖਦੇਵੀਦਾਸ ਪੁਰਾ, ਸ਼ਫੀਪੁਰ,ਮਜੀਠਾ ਬਲਾਕ ਦੇ ਨਾਗ ਨਵਾਂ,ਰਈਆ ਬਲਾਕ ਦੇ ਬਾਬਾ ਬਕਾਲਾ, ਭੈਣੀ ਰਾਮਦਿਆਲ, ਭੋਰਸੀ ਬ੍ਰਾਹਮਣਾ, ਨਿੱਜਰ, ਸ਼ੋਰਬੱਗਾ, ਤਰਸਿੱਕਾ ਬਲਾਕ ਦੇ ਦਬੁਰਜੀ, ਡੇਹਰੀਵਾਲ, ਜੀਵਨ ਪੰਧੇਰ, ਸਿਆਲਕਾ, ਤਾਹਰਪੁਰ, ਟਾਂਗਰਾ ਅਤੇ ਵੇਰਕਾ ਬਲਾਕ ਦੇ ਬੱਲਕਲਾਂ, ਜਹਾਂਗੀਰ, ਮਾਨਾਂਵਾਲਾ ਕਲਾਂ ਅਤੇ ਨੁਸ਼ਹਿਰਾ ਵਿਖੇ ਸਾਂਝੇ ਪਖਾਨੇ ਬਣਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਵਿਚੋਂ ਵੇਰਕਾ ਬਲਾਕ ਦੇ ਨੁਸ਼ਹਿਰਾ ਪਿੰਡ, ਜੰਡਿਆਲਾ ਬਲਾਕ ਦੇ ਨਵਾਂ ਕੋਟ, ਅਜਨਾਲਾ ਬਲਾਕ ਦੇ ਅਬਾਦੀ ਸੋਹਣ ਸਿੰਘ, ਚੋਗਾਵਾਂ ਬਲਾਕ ਦੇ ਪਧਰੀ ਅਤੇ ਚੋਗਾਵਾਂ ਬਲਾਕ ਦੇ ਹੀ ਚਵਿੰਡਾ ਖੁਰਦ ਵਿਖੇ ਸਾਂਝੇ ਪਖਾਨੇ ਬਣਨੇ ਸ਼ੁਰੂ ਹੋ ਚੁੱਕੇ ਹਨ ਅਤੇ ਬਾਕੀਆਂ ਵਿਚ ਵੀ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।
                ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿਚ ਪਿੰਡਾਂ ’ਚ ਸਾਲਿਡ ਵੇਸਟ ਮੈਨੇਜਮੈਂਟ, ਲਿਕੁਅਡ ਮੈਨੇਜਮੈਂਟ ਤੇ ਪਲਾਸਟਿਕ ਮੈਨੇਜਮੈਂਟ ਦੇ ਕੰਮ ਵੀ ਕਰਵਾਏ ਜਾਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …