ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂੋ 2021-22 ਸੈਸ਼ਨ ਲਈ ਸਪੋਰਟਸ ਵਿੰਗ ਸਕੂਲਜ਼ (ਡੇਅ ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਪ੍ਰਕਿਰਿ੍ਰਆ 9 ਫਰਵਰੀ ਨੂੰ ਆਰੰਭ ਹੋ ਗਈ।ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਟਰਾਇਲ ਦੇ ਪਹਿਲੇ ਦਿਨ ਵੱਖ-ਵੱਖ ਗੇਮਾਂ ਦੇ ਸਥਾਨਾਂ ‘ਤੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ ਲਏ ਗਏ।ਖਾਲਸਾ ਕਾਲਜੀਏਟ ਸੀ: ਸੈਕ: ਸਕੂਲ ਵਿਖੇ ਗੇਮ ਫੁਟਬਾਲ, ਹੈਂਡਬਾਲ, ਐਥਲੈਟਿਕਸ ਦੇ ਟਰਾਇਲ ਲਏ ਗਏ।
ਫੁੱਟਬਾਲ ਗੇਮ ਦੇ ਟਰਾਇਲ ਜੁਨੀਅਰ ਫੁੱਟਬਾਲ ਕੋਚ ਦਲਜੀਤ ਸਿੰਘ ਨੇ ਲਏ।ਉਨ੍ਹਾਂ ਦੱਸਿਆ ਕਿ ਫੁੱਟਬਾਲ ਦੇ ਟਰਾਇਲ ਵਿੱਚ ਕੁੱਲ 105 ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ।ਇਸੇ ਤਰ੍ਹਾਂ ਹੀ ਹੈਂਡਬਾਲ ਦੇ ਟਰਾਇਲ ਹੈਡਬਾਲ ਕੋਚ ਜਸਵੰਤ ਸਿੰਘ ਵਲੋ ਲਏ ਗਏ।ਜਿਸ ਵਿੱਚ ਕੁੱਲ 48 ਖਿਡਾਰੀ ਅਤੇ ਖਿਡਾਰਨਾਂ ਪਹੁੰਚੀਆਂ।ਐਥਲੈਟਿਕਸ ਦੇ ਟਰਾਇਲ ਐਥਲੈਟਿਕਸ ਕੋਚ ਰਣਕੀਰਤ ਸਿੰਘ ਵੱਲੋਂ ਲਏ ਗਏ, ਜਿਸ ਵਿੱਚ ਕੁੱਲ 52 ਖਿਡਾਰੀਆਂ ਤੇ 17 ਖਿਡਾਰਨਾਂ ਨੇ ਭਾਗ ਲਿਆ।ਗੇਮ ਬਾਕਸਿੰਗ ਦੇ ਟਰਾਇਲ ਸ:ਸੀ:ਸੈ: ਸਕੂਲ ਛੇਹਰਟਾ ਵਿਖੇ ਜੂਨੀਅਰ ਬਾਕਸਿੰਗ ਕੋਚ ਜਸਪ੍ਰੀਤ ਸਿੰਘ ਅਤੇ ਪੁਲਿਸ ਬਾਕਸਿੰਗ ਕੋਚ ਬਲਜਿੰਦਰ ਸਿੰਘ ਨੇ ਲਏ।ਪਹਿਲੇ ਦਿਨ ਕੁੱਲ 110 ਖਿਡਾਰੀ ਅਤੇ ਖਿਡਾਰਨਾਂ ਪਹੁੰਚੀਆਂ।ਕੁਸ਼ਤੀ ਦੇ ਟਰਾਇਲ ਗੋਲਬਾਗ ਕੁਸ਼ਤੀ ਸਟੇਡੀਅਮ ਵਿਖੇ ਕੁਸ਼ਤੀ ਕੋਚ ਕਰਨ ਸ਼ਰਮਾ, ਕੁਸ਼ਤੀ ਕੋਚ ਪਦਾਰਥ ਸਿੰਘ ਅਤੇ ਕੁਸ਼ਤੀ ਕੋਚ ਸਾਹਿਲ ਹੰਸ ਵਲੋ ਲਏ ਗਏ।ਜਿਸ ਦੌਰਾਨ ਕੁੱਲ 43 ਲੜਕਿਆ ਨੇ ਭਾਗ ਗਿਆ ਅਤੇ ਜਿਮਨਾਸਟਿਕ ਦੀਆਂ ਲੜਕੀਆਂ ਦੇ ਟਰਾਇਲ ਜੀ.ਐਨ.ਡੀ.ਯੂ ਅੰਮ੍ਰਿਤਸਰ ਵਿਖੇ ਜੂਨੀਅਰ ਜਿਮਨਾਸਟਿਕ ਕੋਚ ਨੀਤੂ ਬਾਲਾ ਅਤੇ ਜਿਮਨਾਸਟਿਕ ਕੋਚ ਰਜਨੀ ਸੈਣੀ ਵਲੋਂ ਗਏ।ਜਿਸ ਵਿੱਚ ਕੁੱਲ 35 ਖਿਡਾਰਨਾਂ ਨੇ ਭਾਗ ਲਿਆ।ਇਸੇ ਤਰਾਂ ਹੀ ਜਿਮਨਾਸਟਿਕ ਲੜਕਿਆ ਦੇ ਟਰਾਇਲ ਪੀ.ਬੀ.ਐਨ.ਸੀ:ਸੈ:ਸਕੂਲ ਵਿਖੇ ਜੂਨੀਅਰ ਜਿਮਨਾਸਟਿਕ ਕੋਚ ਅਕਾਸ਼ਦੀਪ ਅਤੇ ਜਿਮਨਾਸਟਿਕ ਕੋਚ ਬਲਬੀਰ ਸਿੰਘ ਨੇ ਲਏ।ਜਿਸ ਵਿੱਚ ਪਹਿਲੇ ਦਿਨ ਕੁੱਲ 18 ਖਿਡਾਰੀਆਂ ਨੇ ਭਾਗ ਲਿਆ। ਹਾਕੀ ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਅੰਮਿਰਤਸਰ ਵਿਖੇ ਹਾਕੀ ਕੋਚ ਬਲਜਿੰਦਰ ਸਿੰਘ ਵਲੋਂ ਲਏ ਗਏ।ਜਿਸ ਵਿੱਚ ਕੁੱਲ 23 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।
Check Also
ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ
ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …