Saturday, August 9, 2025
Breaking News

ਐਨ.ਆਰ.ਆਈ ਕੋਆਰਡੀਨੇਟਰ ਗੁਰਮੀਤ ਸਿੰਘ ਵੱਲੋਂ ਰਾਣਾ ਸੋਢੀ ਨਾਲ ਚਰਚਾ

ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਰਾਜ ਦੀ ਆਰਥਿਕਤਾ ਲੀਹ ਉਤੇ ਆਈ – ਬਾਵਾ

ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਖੇਡਾਂ ਅਤੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਨਿਯੁੱਕਤ ਕੀਤੇ ਗਏ ਆਨਰੇਰੀ ਕੋਆਰਡੀਨੇਟਰ ਗੁਰਮੀਤ ਸਿੰਘ ਵੱਲੋਂ ਅੱਜ ਅੰਮ੍ਰਿਤਸਰ ‘ਚ ਰਾਣਾ ਸੋਢੀ ਨਾਲ ਪ੍ਰਵਾਸੀ ਮਾਮਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਰਸਾਨੀ ਬਿੱਲਾਂ ਨੂੰ ਰਾਜ ਵਿਚ ਲਾਗੂ ਕਰਨ ਤੋਂ ਰੋਕਣ ਲਈ ਜੋ ਬਿਲ ਪਾਸ ਕੀਤੇ ਗਏ ਹਨ, ਉਨਾਂ ਤੋਂ ਪ੍ਰਵਾਸੀ ਪੰਜਾਬੀ ਡਾਢੇ ਉਤਸ਼ਾਹ ਵਿਚ ਹਨ। ਉਨਾਂ ਦੱਸਿਆ ਕਿ ਚਾਹੇ ਇਹ ਪੰਜਾਬੀ ਕਿਸੇ ਵੀ ਦੇਸ਼ ਵਿਚ ਵੱਸਦੇ ਹਨ, ਪਰ ਇੰਨਾਂ ਦਾ ਮਨ ਪੰਜਾਬ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਵਿਚ ਹੰੁਦੀ ਹਰ ਹਲਚਲ ਉਤੇ ਇੰਨਾਂ ਦੀ ਬਰਾਬਰ ਨਜ਼ਰ ਰਹਿੰਦੀ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਨੂੰ ਕੋਵਿਡ ਸੰਕਟ ਤੋਂ ਬਚਾਉਣ ਲਈ ਕੀਤੇ ਗਏ ਉਪਰਾਲਿਆਂ ਤੋਂ ਬਾਅਦ ਕਿਰਸਾਨੀ ਮੁੱਦਿਆਂ ਉਤੇ ਹਿੱਕ ਠੋਕ ਕੇ ਕੀਤੀ ਗਈ ਕਾਰਵਾਈ ਉਤੇ ਹਰੇਕ ਪ੍ਰਵਾਸੀ ਮਾਣ ਕਰ ਰਿਹਾ ਹੈ।ਪੰਜਾਬ ਸਟੇਟ ਇੰਡਸਟਰੀਅਲ ਡਿਵਲਪਮੈਂਟ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਜਿੱਥੇ ਰਾਜ ਦੀ ਆਰਥਿਕਤਾ ਮੁੜ ਲੀਹ ‘ਤੇ ਆਈ ਹੈ, ਉਥੇ ਕੋਰੋਨਾ ਸੰਕਟ ਦੇ ਬਾਵਜ਼ੂਦ ਸਰਕਾਰ ਨਵੀਂਆਂ ਭਰਤੀਆਂ ਕਰ ਰਹੀ ਹੈ।ਉਨਾਂ ਕਿਹਾ ਕਿ ਸਨਅਤ ਦੇ ਵਿਕਾਸ ਲਈ ਰਾਜ ਸਰਕਾਰ ਵੱਲੋਂ ਸਨਅਤਕਾਰਾਂ ਦੀ ਸਲਾਹ ਨਾਲ ਜੋ ਨੀਤੀਆਂ ਅਮਲ ਵਿਚ ਲਿਆਂਦੀਆਂ ਗਈਆਂ ਹਨ ਅਤੇ ਜਿਸ ਤਰਾਂ ਬਿਨਾਂ ਕਿਸੇ ਵਿਘਨ ਦੇ ਨਵੀਂ ਸਨਅਤ ਨੂੰ ਪ੍ਰਵਾਨਗੀ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਉਸ ਨਾਲ ਸਨਅਤ ਵੀ ਵਿਕਾਸ ਕਰੇਗੀ। ਰਾਣਾ ਸੋਢੀ ਨੇ ਪ੍ਰਵਾਸੀ ਪੰਜਾਬੀਆਂ ਦੇ ਵੱਡਮੁੱਲੇ ਯੋਗਦਾਨ ਦੀ ਸਰਾਹਨਾ ਕਰਦੇ ਰਾਜ ਦੀ ਤਰੱਕੀ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
                    ਇਸ ਮੌਕੇ ਮਨਜੀਤ ਸਿੰਘ ਨਿੱਝਰ, ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …