ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਕਾਲਜ, ਅੰਮ੍ਰਿਤਸਰ ਨੇ ਇੰਟਰ ਜ਼ੋਨਲ ਫਾਈਨਲ ਯੂਥ ਫੈਸਟੀਵਲ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਯੋਜਿਤ ਕੀਤਾ ਗਿਆ ਵਿਚ ਰਨਰ ਅੱਪ ਟਰਾਫ਼ੀ ਪ੍ਰਾਪਤ ਕੀਤੀ, ਅਧਿਆਪਕ ਟੀਮ ਇੰਨਚਾਰਜ ਅਤੇ ਪ੍ਰਤੀਯੋਗੀਆਂ ਦਾ ਕਾਲਜ ਕੈਂਪਸ ਵਲੋਂ ਬਹੁਤ ਨਿੱਘਾ ਸੁਆਗਤ ਕੀਤਾ। ਜਿਸ ਕਰਕੇ ਕਾਲਜ ਕੈਂਪਸ ਵਿੱਚ ਹਰ ਪਾਸੇ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਵੇਖਿਆ ਗਿਆ। ਇਸ ਇੰਟਰ ਜੋਨਲ ਫਾਈਨਲ ਯੂਥ ਫੈਸਟੀਵਲ ਵਿਚ ਕਾਲਜ ਨੇ 23 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ।ਕਾਲਜ ਨੇ ਵੱਖਰੇ-ਵੱਖਰੇ ਵਰਗਾਂ ਵਿਚ ਬਹੁਤ ਟਰਾਫੀਆਂ ਲੈ ਕੇ ਮੱਲਾਂ ਮਾਰੀਆਂ। ਕਾਲਜ ਨੇ ਪਹਿਲੇ ਸਥਾਨ ਤੇ ਫੋਕ ਟਰਾਫੀ ਅਤੇ ਮਿਊਜ਼ਿਕ, ਲਿਟਰੇਰੀ ਅਤੇ ਫਾਈਨ ਆਰਟ ‘ਚ ਦੂਜਾ ਸਥਾਨ ਪ੍ਰਾਪਤ ਕੀਤਾ।ਮਾਣ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਸਾਰੇ ਵੂਮੈਨ ਕਾਲਜਾਂ ਵਿਚੋਂ ਬੀ. ਬੀ. ਕੇ. ਡੀ. ਏ. ਵੀ. ਕਾਲਜ ਨੂੰ ਬੈਸਟ ਕਾਲਜ਼ ਐਲਾਨਿਆ ਗਿਆ।
ਸਮਾਪਤੀ ਸਮਾਰੋਹ ਮੌਕੇ ਕਾਲਜ ਦੀ ਵਿਦਿਆਰਥਣ ਸੁਮੀਤ ਕੌਰ ਨੇ ਲੋਕ ਗੀਤ ਪੇਸ਼ ਕੀਤਾ, ਜਿਸ ਨੂੰ ਸਰਦਾਰ ਸੁਰਜੀਤ ਸਿੰਘ ਰੱਖੜਾ (ਮਨਿਸਟਰ ਆਫ਼ ਹਾਇਰ ਐਜੂਕੇਸ਼ਨ) ਨੇ ਗੀਤ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਅੰਤ ਪ੍ਰਤੀਯੋਗੀਆਂ ਨੂੰ ਇਨਾਮ ਵੰਡੇ।ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਜੀ ਅਤੇ ਡਾ. ਕੋਮਲ ਸੇਖੋਂ (ਡੀਨ ਯੂਥ ਵੈਲਫੇਅਰ ਡਿਪਾਰਟਮੈਂਟ) ਤੋਂ ਇਲਾਵਾ ਪ੍ਰੋਫੈਸਰ ਆਦਿਤੀ ਜੈਨ, ਮਨਪ੍ਰੀਤ ਬੁੱਟਰ, ਵਿਕਰਮ ਸ਼ਰਮਾ, ਪ੍ਰੀਤੀ ਮਹਾਜਨ ਅਤੇ ਪ੍ਰੋਫੈਸਰ ਅਕਸ਼ੇ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੁੰ ਹਾਰਦਿਕ ਵਧਾਈ ਦਿੱਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …