ਜੰਡਿਆਲਾ ਗੁਰ, 1 ਨਵੰਬਰ (ਹਰਿੰਦਰਪਾਲ ਸਿੰਘ) – ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਪ੍ਰਕਾਸ਼ ਗੁਰਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੈਰੋਵਾਲ ਰੋਡ ਵਲੋਂ ਮਨਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ (ਡਿੰਪੀ ਗਿਫਟ ਸਟੋਰ) ਵਾਲੇ ਨੇ ਦੱਸਿਆ ਕਿ 7 ਨਵੰਬਰ ਤੱਕ ਸਵੇਰੇ 5 ਤੋਂ 6 ਵਜੇ ਤੱਕ ਨਾਮ ਸਿਮਰਨ ਚੱਲੇਗਾ। 5 ਨਵੰਬਰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਘਾਹ ਮੰਡੀ ਚੋਂਕ, ਵਾਲਮੀਕੀ ਚੋਂਕ, ਸਰਾਂ ਰੋਡ, ਜੀ.ਟੀ.ਰੋਡ, ਜੋਤੀਸਰ ਕਾਲੋਨੀ, ਮੱਲੀਆਣਾ, ਸ਼ਹੀਦ ਉੱਧਮ ਸਿੰਘ ਚੋਂਕ, ਬਾਬਾ ਹੰਦਾਲ ਜੀ, ਨੂਰਦੀ ਬਜ਼ਾਰ, ਚੋੜਾ ਬਾਜ਼ਾਰ, ਠਠਿਆਰਾ ਬਾਜ਼ਾਰ, ਸ਼ੇਖਫੱਤਾ ਗੇਟ, ਮਸੂਲੀਆ ਬਾਜ਼ਾਰ ਤੋਂ ਘਾਹ ਮੰਡੀ ਹੋਕੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ। 6 ਨਵੰਬਰ ਸ਼ਾਮ 7.00 ਵਜੇ ਤੋਂ 9.00 ਵਜੇ ਤੱਕ ਸੋਸਾਇਟੀ ਦੇ ਜਥੇ ਵਲੋਂ ਸ਼ਬਦ ਕੀਰਤਨ ਅਤੇ ਬੱਚਿਆ ਨੂੰ ਧਾਰਮਿਕ ਸਵਾਲ ਜਵਾਬ ਕੀਤੇ ਜਾਣਗੇ ਅਤੇ ਜੇਤੂ ਬੱਚਿਆ ਨੂੰ ਇਨਾਮ ਵੰਡੇ ਜਾਣਗੇ। 7 ਨਵੰਬਰ ਸ਼ਾਮ 7.00 ਵਜੇ ਤੋਂ 9.30 ਤੱਕ ਗੁਰਮਤਿ ਸਮਾਗਮ ਹੋਣਗੇ।ਜਿਸ ਵਿਚ ਭਾਈ ਬਲਦੇਵ ਸਿੰਘ ਜੀ ਵਡਾਲਾ (ਹਜੂਰੀ ਰਾਗੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ) ਸੰਗਤਾ ਨੁੰ ਕੀਰਤਨ ਰਾਹੀਂ ਨਿਹਾਲ ਕਰਨਗੇ। ਸਾਰੇ ਸਮਾਗਮਾਂ ਦੋਰਾਨ ਗੁਰੂ ਕੇ ਲੰਗਰ ਅਤੁੱਟ ਚੱਲਣਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …