ਅੰਮ੍ਰਿਤਸਰ, 14 ਅਪੈ੍ਰਲ (ਜਗਦੀਪ ਸਿੰਘ) – ਪੱਤਰਕਾਰ ਜਸਬੀਰ ਸਿੰਘ ਸੱਗੂ ਦੇ ਪਿਤਾ ਸਵ. ਅਵਤਾਰ ਸਿੰਘ ਜੋ ਬੀਤੇ ਦਿਨੀ ਅਕਾਲ ਚਲਣਾ ਕਰ ਗਏ ਸਨ, ਉਨਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ।ਬੀਤੇ ਦਿਨੀਂ ਉਨਾ ਦੇ ਗ੍ਰਹਿ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਉਪਰੰਤ ਗੁਰਦੁਆਰਾ ਗੋਬਿੰਦ ਨਗਰ ਸਾਹਿਬ ਵਿਖੇ ਇਕ ਸਾਦੇ ਸਮਾਗਮ ਦੌਰਾਨ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜਥੈ ਨੇ ਵੈਰਾਗਮਈ ਕੀਰਤਨ ਕੀਤਾ।ਜਿਸ ਉਪਰੰਤ ਸਵ. ਅਵਤਾਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਹੋਈ।ਇਸ ਸਮੇਂ ਪਹੁੰਚੇ ਰਿਸ਼ਤੇਦਾਰਾਂ, ਸਬੰਧੀਆਂ ਤੇ ਸਨੇਹੀਆਂ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਸਿਆਸੀਆਂ ਸ਼ਖਸ਼ੀਅਤਾਂ ਨੇ ਸੱਗੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਸ਼੍ਰੋਮਣੀ ਗੁਰਦਾੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਕੌਂਸਲਰ ਸ਼ੈਲਿੰਦਰ ਸਿੰਘ ਸ਼ੈਲੀ, ਕੌਂਸਲਰ ਸੈਣੀ ਜੌੜਾ ਫਾਟਕ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਮੰਜ਼ਿਲ ਤੇ ਇੰਦਰਜੀਤ ਸਿੰਘ ਪੰਡੋਰੀ, ਅਜਮੇਰ ਸਿੰਘ ਸੰਧੂ, ਸਤਪਾਲ ਸਿੰਘ ਬਿੱਟੂ, ਠੇਕੇਦਾਰ ਬਲਕਾਰ ਸਿੰਘ ਬਮਰਾਹ, ਦਰਸ਼ਨ ਸਿੰਘ ਪੱਟੀਵਾਲੇ, ਗਿਆਨ ਸਿੰਘ ਮੱਧਪ੍ਰਦੇਸ਼, ਅਮਰੀਕ ਸਿੰਘ ਬਾਊ, ਸਵਿੰਦਰ ਸਿੰਘ ਅਦਲੀਵਾਲ, ਜਸਵੰਤ ਸਿੰਘ ਭਗਵਾਨਪੁਰਾ, ਜਸਪਾਲ ਸਿੰਘ ਬਿੱਲੂ ਯੂ.ਪੀ, ਗੋਪੀ ਯੂ.ਪੀ, ਸੁਖਵੰਤ ਸਿੰਘ ਸੁਰਸਿੰਘ, ਰੁਪਿੰਦਰ ਸਿੰਘ ਮੰਗਾ, ਬੰਟੀ ਦਿੱਲੀ, ਅੰਮ੍ਰਿਤਸਰ ਵਿਕਾਸ ਮੰਚ ਤੋਂ ਪ੍ਰਿੰ. ਕੁਲਵੰਤ ਸਿੰਘ ਅਣਖੀ, ਜਤਿੰਦਰ ਸਿੰਘ ਵਿਰਦੀ, ਲਖਵਿੰਦਰ ਸਿੰ ਚੌਕ ਚਬੂਤਰਾ, ਨਿਰਮਲ ਸਿੰਘ ਲੱਕੀ, ਬਿੱਟੂ ਪੱਟੀ, ਪੱਤਰਕਾਰ ਜਸਵੰਤ ਸਿੰਘ ਜੱਸ, ਅਮਰਜੀਤ ਸਿੰਘ ਭਾਟੀਆ (ਦਲੇਰ ਖਾਲਸਾ), ਪੱਤਰਕਾਰ ਗੁਰਨਾਮ ਸਿੰਘ ਬੁੱਟਰ ਤੇ ਪੱਤਰਕਾਰ ਗੁਰਚਰਨ ਸਿੰਘ ਤੋਂ ਇਲਾਵਾ ਹੁਕਮਿੰਦਰ ਸਿੰਘ, ਦਲੀਪ ਸਿੰਘ, ਹਰਮਨਜੀਤ ਸਿੰਘ ਬਮਰਾਹ, ਰੁਮਿੰਦਰਪਾਲ ਸਿੰਘ ਸਾਜਨ, ਗੁਰਪ੍ਰੀਤ ਸਿੰਘ ਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।
Check Also
ਨਵੇਂ ਸਾਲ ਦੀ ਆਮਦ ‘ਤੇ ਜਿਲ੍ਹਾ ਬਾਰ ਐਸੋਸੀਏਸ਼ਨ ਨੇ ਕਰਵਾਇਆ ਧਾਰਮਿਕ ਸਮਾਗਮ
ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ …