Thursday, November 21, 2024

ਤੋਪਾਂ ਨਾਲ ਨਹੀਂ ਏਕਤਾ ਨਾਲ ਹਾਰੇਗਾ ਕੋਰੋਨਾ – ਸਾਜਨ ਕਾਂਗੜਾ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਕੋਰੋਨਾ ਮਹਾਮਾਰੀ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਨੇ ਅਨੇਕਾਂ ਕੀਮਤੀ ਜਿੰਦਗੀਆ ਨਿਗਲ ਲਈਆਂ ਹਨ।ਅਜਿਹੇ ਨਾਜ਼ੁਕ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਸਾਨੂੰ ਹਰ ਗਿਲੇ ਸ਼ਿਕਵੇ ਦੂਰ ਕਰਕੇ ਇਕਜੁੱਟ ਹੋਣ ਦੀ ਲੋੜ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।ਪ੍ਰੰਤੂ ਅੱਜ ਵੀ ਕੁੱਝ ਲੋਕ ਸਿਆਸੀ ਰੋਟੀਆਂ ਸੇਕਣ ‘ਚ ਲੱਗੇ ਹੋਏ ਹਨ, ਜੋ ਸਰਾਸਰ ਗ਼ਲਤ ਹੈ।ਸਾਨੂੰ ਸਭ ਨੂੰ ਪੰਜਾਬ ਸਰਕਾਰ ਦੇ ਹਰ ਹੁਕਮ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ।
                  ਇਸ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਧਰਨੇ ਪ੍ਰਦਰਸ਼ਨ ਅਤੇ ਹੜਤਾਲਾਂ ਬੰਦ ਕਰਕੇ ਮੁਲਾਜ਼ਮਾਂ ਨੂੰ ਆਪਣੀਆਂ ਸੇਵਾਵਾਂ ਜਾਰੀ ਰੱਖ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਦਾ ਵਧਣਾ ਕੁੱਝ ਲੋਕਾਂ ਦੀ ਲਾਪ੍ਰਵਾਹੀ ਵੀ ਹੈ।ਕੋਰੋਨਾ ਨਾਲ ਚੱਲ ਰਹੀ ਇਸ ਜ਼ੰਗ ਵਿੱਚ ਅਸੀਂ ਤੋਪਾਂ ਨਾਲ ਨਹੀਂ ਹਰ ਇੱਕ ਦੇ ਸਾਥ ਨਾਲ ਜਿੱਤ ਹਾਸਲ ਕਰ ਸਕਦੇ ਹਾਂ।ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਵਿਰੁੱਧ ਸਿਰਫ ਕੈਪਟਨ ਸਰਕਾਰ ਹੀ ਨਹੀਂ ਬਲਕਿ ਪੁਰੀ ਕਾਂਗਰਸ ਪਾਰਟੀ ਡਟੀ ਹੋਈ ਹੈ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …