Saturday, July 27, 2024

ਔਰਤ

ਚੰਨ ਤਾਰਿਆਂ ਦੀ ਰੌਸ਼ਨੀ ਹੈ ਔਰਤ
ਗੁਲਾਬ ਦੀ ਖੁਸ਼ਬੋ ਹੈ ਔਰਤ
ਰੱਬ ਦਾ ਰੂਪ ਹੈ ਔਰਤ
ਮਾਈ ਭਾਗੋ, ਕਲਪਨਾ ਚਾਵਲਾ,
ਸੁਨੀਤਾ ਵੀਲੀਅਮ ਹੈ ਔਰਤ
ਨਿਰੀ ਪਿਆਰ ਦੀ ਮੂਰਤ ਹੈ ਔਰਤ
ਦੁਰਗਾ ਮਾਂ ਦਾ ਰੂਪ ਹੈ ਔਰਤ।

ਸਾਰੀਆਂ ਹੀ ਪੀੜਾਂ ਨੂੰ ਗਲ ਲਾਉਂਦੀ
ਸਹਿਣਸ਼ੀਲਤਾ ਦੀ ਸ਼ਕਤੀ ਹੈ ਔਰਤ
ਮੋਹ ਨਾਲ ਨਿਭਾਉਂਦੀ ਹਰ ਇੱਕ ਰਿਸ਼ਤੇ ਨੂੰ
ਮਾਂ ਧੀ ਪਤਨੀ ਦਾ ਰੂਪ ਹੈ ਔਰਤ
ਹਰ ਮਰਦ ਦੀ ਸਫਲਤਾ ਪਿੱਛੇ ਹੈ ਔਰਤ
ਹਰ ਅਧਿਕਾਰ ਦੀ ਹੱਕਦਾਰ ਹੈ ਔਰਤ
ਜ਼ੁਲਮ ਲਈ ਇੱਕ ਕਟਾਰ ਹੈ ਔਰਤ।

ਔਰਤ ਦੇ ਨਾਲ ਹੀ ਹੈ ਮੁੱਢ ਸਮਾਜ ਦਾ
ਅੱਜ ਦੀ ਜਰੂਰਤ ਹੈ ਔਰਤ
ਚਾਰੇ ਪਾਸੇ ਚਾਨਣ ਬਿਖੇਰ ਦੇਵੇ
ਦੀਵੇ ਦੀ ਲੋਅ ਹੈ ਔਰਤ
ਗਗਨ ਜੋ ਨਿੱਕੇ-ਨਿੱਕੇ ਰਾਹਾਂ ‘ਤੇ
ਵੱਡੀਆਂ ਵੱਡੀਆਂ ਪੈੜਾਂ ਕਰੇ
ਧਾਲੀਵਾਲ ਹਰ ਮੁਸਾਫਿਰ ਦੀ ਮੰਜ਼ਿਲ ਹੈ ਔਰਤ।23052021

ਗਗਨਦੀਪ ਕੌਰ ਧਾਲੀਵਾਲ
ਪਿੰਡ ਝਲੂਰ (ਬਰਨਾਲਾ)
ਮੋ – 9988933161

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …