ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਚ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਵਿਅਕਤੀਆਂ, ਭਾਈਚਾਰਿਆਂ ਅਤੇ ਐਨ.ਜੀ.ਓ ਵਲੋਂ ਬੁੱਕ ਕੀਤੇ ਫਲਦਾਰ ਰੁੱਖਾਂ ਦੀ ਸਪੁੱਰਦਗੀ ਸ਼ੁਰੂ ਕੀਤੀ ਗਈ।100 ਰੁੱਖ ਲਗਾਉਣ ਨਾਲ ਕਾਰਜ਼ ਆਰੰਭਿਆ ਗਿਆ ਹੈ।ਵੀ.ਓ.ਏ (ਵਾਇਸ ਆਫ ਅੰਮ੍ਰਿਤਸਰ) ਦੇ ਸਹਿਯੋਗ ਨਾਲ ਯਤਨ ਵਿੱਚ, ਕਸ਼ਮੀਰ ਗਾਰਡਨ ਵਿਖੇ 40 ਤੋਂ ਵੱਧ ਰੁੱਖ ਲਗਾਏ ਗਏ।ਕਲੋਨੀ ਦੇ ਸਥਾਨਕ ਨਿਵਾਸੀਆਂ ਨੇ ਬਗੀਚੇ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ।ਮੌਜ਼ੂਦਾ ਚੇਅਰਮੈਨ ਸੀਨੂ ਅਰੋੜਾ ਅਤੇ ਵੀ.ਓ.ਏ ਦੇ ਬਹੁਤ ਸਾਰੇ ਮੈਂਬਰਾਂ ਨੇ ਪ੍ਰੋਜੈਕਟ ਵਿਚ ਹਿੱਸਾ ਲਿਆ।ਪੀ.ਐਸ ਭੱਟੀ ਵਲੋਂ ਬੂਟਿਆਂ ਦੀ ਮੌਜ਼ੂਦਾ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਵਿਚ ਸੋਹਾਂਜਣਾ, ਇਮਲੀ, ਫਾਲਸਾ, ਆਮਲਾ, ਸ਼ਹਿਤੂਤ ਅਤੇ ਬੇਰੀਆਂ ਸ਼ਾਮਲ ਸਨ।
ਦਿਲਬੀਰ ਫਾਉਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ 5 ‘ਪੰਜ ਪੇੜੵ ਪ੍ਰਾਜੈਕਟ’ ਅਧੀਨ ਸਿਰਫ ਦੇਸੀ ਫਲਾਂ ਦੀਆਂ ਕਿਸਮਾਂ ਹੀ ਲਗਾਈਆਂ ਜਾਣਗੀਆਂ।ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਇਸ ਦੋ ਮਹੀਨਿਆਂ ਦੇ ਸਾਵਣ ਸੀਜ਼ਨ ਵਿੱਚ ਵੱਧ ਤੋਂ ਵੱਧ ਰੁੱਖਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਲਈ ਪ੍ਰਾਜੈਕਟ ਨੂੰ ਅਪਣਾਉਣ ਦਾ ਸੱਦਾ ਦਿੱਤਾ।ਉਨਾਂ ਆਖਿਆ ਕਿ ਇਹ ਫਲ ਕੁਦਰਤ ਦੀ ਨੇਹਮਤ ਹਨ, ਜੋ ਆਕਸੀਜਨ ਦੇ ਇਲਾਵਾ ਲੋੜਵੰਦ ਮਨੁੱਖਤਾ ਅਤੇ ਪੰਛੀ ਪੰਖੇਰੂਆਂ ਦੀ ਖੁਰਾਕ ਵੀ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …