Thursday, July 3, 2025
Breaking News

ਪੇਂਡੂ ਖੇਤਰ ਦੇ ਸਰਕਾਰੀ ਸਕੂਲ ਕੋਟਾਲਾ ਨੂੰ 55000 ਰੁਪਏ ਦੀਆਂ ਕਿਤਾਬਾਂ ਦਾਨ

ਦਾਨੀ ਪਰਿਵਾਰ ਨੇ ਭਵਿੱਖ ‘ਚ ਸਕੂਲ ਦੀਆਂ ਹੋਰ ਜਰੂਰਤਾਂ ਲਈ ਵਿੱਤੀ ਮਦਦ ਦੇਣ ਦਾ ਦਿੱਤਾ ਭਰੋਸਾ

ਸਮਰਾਲਾ, 15 ਜੁਲਾਈ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਪੇਂਡੂ ਖੇਤਰ ਦੇ ਨਾਮਵਰ ਵਿੱਦਿਅਕ ਸੰਸਥਾ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਕੋਟਾਲਾ ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਹੀ ਹੈ।ਇਸ ਵਿੱਦਿਅਕ ਸੰਸਥਾ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਹੈਡਮਾਸਟਰ ਹਰਜੀਤ ਸਿੰਘ ਕੰਧੋਲਾ (ਸਟੇਟ ਐਵਾਰਡੀ) ਕੈਨੇਡਾ ਨਿਵਾਸੀ ਵਲੋਂ ਪਹਿਲਾਂ ਹੀ ਸਕੂਲ ਦੇ ਖਿਡਾਰੀਆਂ ਦੀ ਖੁਰਾਕ ਲਈ ਹਰ ਸਾਲ 51000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।ਉਸੇ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਹਰਜੀਤ ਸਿੰਘ ਦੇ ਪਰਿਵਾਰ ਕੈਨੇਡਾ ਨਿਵਾਸੀ ਪਤਨੀ ਹਰਪ੍ਰੀਤ ਕੌਰ, ਸਪੁੱਤਰ ਕਮਲਜੀਤ ਸਿੰਘ, ਨੂੰਹ ਕਿਰਨ ਕੰਧੋਲਾ, ਲੜਕੀ ਨਵਜੋਤ ਕੌਰ ਵਲੋਂ 55000 ਰੁਪਏ ਦੀਆਂ ਕਿਤਾਬਾਂ ਦਾਨ ਕੀਤੀਆਂ ਗਈਆਂ।ਗਿਆਰਵੀਂ ਜਮਾਤ ਲਈ ਗਣਿਤ 20, ਕੈਮਿਸਟਰੀ 10, ਅੰਗਰੇਜ਼ੀ 10, ਫਿਜਿਕਸ 8, ਪੰਜਾਬੀ 5, ਹਿਸਟਰੀ 5 ਅਤੇ ਬਾਰਵੀਂ ਜਮਾਤ ਲਈ ਗਣਿਤ 30, ਫਿਜਿਕਸ 30, ਅੰਗਰੇਜ਼ੀ 10, ਕੈਮਿਸਟਰੀ 6, ਪੰਜਾਬੀ 5, ਹਿਸਟਰੀ 5 ਕੁੱਲ 144 ਕਿਤਾਬਾਂ ਰਿੰਕੂ ਵਾਲੀਆ ਰਮੇਸ਼ ਬ੍ਰਦਰਜ਼ ਚੌੜਾ ਬਜ਼ਾਰ ਸਮਰਾਲਾ ਰਾਹੀਂ ਸੌਂਪੀਆਂ ਗਈਆਂ।
                 ਪ੍ਰਿੰਸੀਪਲ ਗੁਰਜੰਟ ਸਿੰਘ, ਲੈਕ: ਰਛਪਾਲ ਸਿੰਘ ਕੰਗ, ਪੂਨਮ ਬਾਲਾ, ਜੋਧ ਸਿੰਘ, ਸੁਰਿੰਦਰ ਕੌਰ, ਰਮਨਜੀਤ ਕੌਰ, ਅਰਵਿੰਦਰ ਕੌਰ, ਮਾਸਟਰ ਤੇਜਪਾਲ, ਸੁਮਨ ਬਾਲਾ, ਰਛਪਾਲ ਕੌਰ, ਮਮਤਾ ਰਾਣੀ, ਰਣਜੀਤ ਸਿੰਘ, ਸੰਦੀਪ ਪਾਂਡੇ, ਰਜਿੰਦਰ ਸਿੰਘ, ਸੁਰਿੰਦਰ ਕੁਮਾਰ, ਮਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਅਮਰਜੀਤ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ ਕੰਗ, ਬਲਜਿੰਦਰ ਕੌਰ, ਹਰਵਿੰਦਰ ਕੌਰ ਅਤੇ ਰਾਜਿੰਦਰ ਕੁਮਾਰ ਨੇ ਕੰਧੋਲਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।ਦਾਨੀ ਪਰਿਵਾਰ ਵਲੋਂ ਭਵਿੱਖ ਵਿੱਚ ਸਕੂਲ ਦੀਆਂ ਹੋਰ ਜਰੂਰਤਾਂ ਲਈ ਵਿੱਤੀ ਮਦਦ ਦੇਣ ਦਾ ਭਰੋਸਾ ਦਿਵਾਇਆ ਗਿਆ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …