ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਇੰਡੀਆ ਟੁਡੇਜ਼ `ਬੈਸਟ ਕਾਲਜ ਰੈਕਿੰਗ ਲਿਸਟ ਆਫ਼ ਇੰਡੀਆ` `ਚ ਸ਼ਾਨਦਾਰ ਰੈਂਕ ਪ੍ਰਾਪਤ ਕਰਕੇ ਆਪਣੀਆਂ ਸਫਲ ਉਪਲੱਬਧੀਆਂ `ਚ ਇਕ ਨਵਾਂ ਅਧਿਆਇ ਜੋੜ ਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਰਸਾਲੇ ਵਲੋਂ ਦਿੱਤੇ ਗਏ 14 ਵਿਭਾਗਾਂ ਵਿਚੋਂ ਕਾਲਜ਼ ਨੇ 6 ਵਿਭਾਗਾਂ `ਚ ਆਵੇਦਨ ਦਿੱਤਾ। ਖੁਸ਼ੀ ਦੀ ਗੱਲ ਹੈ ਕਿ ਇੰਨ੍ਹਾਂ ਸਾਰਿਆਂ `ਚ ਕਾਲਜ ਨੂੰ ਵਧੀਆ ਰੈਂਕ ਪ੍ਰਾਪਤ ਹੋਏ।ਕਾਲਜ ਨੂੰ ਬੈਚਲਰ ਆਫ਼ ਡਿਜ਼ਾਈਨ (ਫੈਸ਼ਨ) `ਚ 36ਵਾਂ, ਬੀ.ਸੀ.ਏ `ਚ 53ਵਾਂ, ਬੀ.ਕਾਮ `ਚ 65ਵਾਂ, ਬੀ.ਬੀ.ਏ `ਚ 66ਵਾਂ, ਵਿਗਿਆਨ `ਚ 88ਵਾਂ ਅਤੇ ਆਰਟਸ `ਚ 116ਵਾਂ ਸਥਾਨ ਮਿਲਿਆ।ਇਥੇ ਵਿਸ਼ੇਸ਼ ਰੂਪ `ਚ ਜ਼ਿਕਰਯੋਗ ਹੈ ਕਿ ਕਾਲਜ ਪਿਛਲੇ ਚਾਰ ਸਾਲਾਂ ਤੋਂ ਇਸ ਰੈਕਿੰਗ ਲਈ ਆਵੇਦਨ ਦੇ ਰਿਹਾ ਹੈ ਅਤੇ ਰੈਕਿੰਗ `ਚ ਕਾਲਜ ਦੀ ਸਾਲ ਦੇ ਸਾਲ ਸ੍ਰੇਸ਼ਠਤਾ ਆ ਰਹੀ ਹੈ।
ਇੰਡੀਆ ਟੁਡੇ ਭਾਰਤ `ਚ ਪ੍ਰਸ਼ਿਧ ਹਫਤਾਵਾਰੀ ਰਸਾਲਾ ਹੈ ਅਤੇ ਪਿਛਲੇ 25 ਸਾਲਾਂ ਤੋਂ ਲਗਾਤਾਰ ਭਾਰਤ `ਚ ਸ੍ਰੇਸ਼ਠ ਕਾਲਜਾਂ ਦੀ ਰੈਂਕਿੰਗ ਕਰਦਾ ਆ ਰਿਹਾ ਹੈ।ਇਸ ਰੈਂਕਿੰਗ `ਚ ਅਲੱਗ-ਅਲੱਗ ਵਿਆਪਕ ਮੁਲਾਂਕਣ ਪੱਧਰ ਨੂੰ ਅਪਣਾਇਆ ਜਾਂਦਾ ਹੈ ਜਿਵੇਂ-ਇਨਟੇਕ ਕੁਆਲੀਟੀ ਐਂਡ ਗਵਰਨੈਸ, ਅਕਾਦਮਿਕ ਉਤਮਤਾ, ਇਨਫਰਾਸਟਰਕਚਰ ਐਂਡ ਲਿਵਿੰਗ ਐਕਸਪੀਰੀਐਂਸ, ਸ਼ਖਸੀਅਤ ਅਤੇ ਲੀਡਰਸ਼ਿਪ ਦੇ ਵਿਕਾਸ, ਕੈਰੀਅਰ ਦੇ ਵਿਕਾਸ ਅਤੇ ਪਲੇਸਮੈਂਟ ਆਦਿ।ਇਸ ਨਾਲ ਕੋਵਿਡ ਮਹਾਂਮਾਰੀ ਦੇ ਕਾਰਣ ਕਾਲਜ ਦੇ ਸਾਹਮਣੇ ਉਤਪੰਨ ਚੁਣੌਤੀਆਂ ਅਤੇ ਉਹਨਾਂ ਦੇ ਨਿਵਾਰਣ ਲਈ ਅਪਣਾਈਆਂ ਗਈਆਂ ਨੀਤੀਆਂ ਨੂੰ ਵੀ ਪ੍ਰਮੁੱਖ ਅਧਾਰ ਬਣਾਇਆ ਗਿਆ।
ਕਾਲਜ ਦੀ ਇਸ ਸ਼ਾਨਦਾਰ ਉਪਲਬਧੀ `ਤੇ ਖੁਸ਼ੀ ਜ਼ਾਹਿਰ ਕਰਦਿਆਂ ਹੋਇਆਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਪਿਛਲੇ ਸਾਲ ਕਾਲਜ ਨੂੰ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਫੈਕਲਟੀ ਨੇ ਅਣਥੱਕ ਮਿਹਨਤ ਨਾਲ ਡੀਜ਼ੀਟਲ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਿੱਖਿਆ ਦੇ ਖੇਤਰ `ਚ ਵਿਭਿੰਨ ਨਵੀਨਤਾਕਾਰੀ ਤਰੀਕਿਆਂ ਨੂੰ ਬਾਖੂਬੀ ਅਪਣਾਇਆ।ਕਾਲਜ ਭਵਿੱਖ ਵਿਚ ਵੀ ਬਿਹਤਰ ਪ੍ਰਦਰਸ਼ਨ ਕਰਦਾ ਰਹੇ, ਇਸ ਵਾਸਤੇ ਉਹਨਾਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …