ਅੰਮ੍ਰਿਤਸਰ, 24 ਅਗਸਤ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਪੰਜਾਬੀ ਸਾਹਿਤਕਾਰਾ ਸਿਮਰਜੀਤ ਸਿਮਰ ਦੀ ਨਵ-ਪ੍ਰਕਾਸ਼ਿਤ ਕਥਾ ਪੁਸਤਕ “ਹੌਸਲੇ ਦੀ ਉਡਾਣ ” ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਮਨਮੋਹਨ ਬਾਸਰਕੇ ਅਤੇ ਹਰਜੀਤ ਸੰਧੂ ਨੇ ਦੱਸਿਆ ਕਿ 28 ਅਗਸਤ ਸ਼ਨੀਵਾਰ ਬਾਅਦ ਦੁਪਹਿਰ 3.00 ਵਜੇ ਸਥਾਨਕ ਖੈਬਰ ਹੋਟਲ ਕੁਈਨਜ਼ ਰੋਡ ਵਿਖੇ ਹੋਣ ਵਾਲੇਇਸ ਸਮਾਗਮ ਵਿੱਚ ਪ੍ਰੋ. ਮਧੂ ਸ਼ਰਮਾ ਅਤੇ ਡਾ. ਹੀਰਾ ਸਿੰਘ ਵਿਚਾਰ ਅਧੀਨ ਪੁਸਤਕ ਬਾਰੇ ਪਰਚੇ ਪੜ੍ਹਨਗੇ।ਡਾ. ਇਕਬਾਲ ਕੌਰ ਸੌਂਧ, ਪ੍ਰੋ. ਇੰਦਰਾ ਵਿਰਕ, ਡਾ. ਅਰਵਿੰਦਰ ਕੌਰ ਧਾਲੀਵਾਲ ਅਤੇ ਡਾ. ਪਵਨ ਕੁਮਾਰ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …