Friday, March 28, 2025

ਸ਼੍ਰੋਮਣੀ ਲੋਕ ਦਲ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਖੜਾ ਕਰੇਗੀ ਉਮੀਦਵਾਰ- ਖੋਸਲਾ

ਕੋਟ ਖਾਲਸਾ ਵਿਖੇ ਮੀਟੰਗ ਦੌਰਾਨ ਗੱਲਬਾਤ ਕਰਦੇ ਹੋਏ ਸੁਰਿੰਦਰ ਖੋਂਸਲਾ ਨਾਲ ਹਨ ਪ੍ਰਧਾਨ ਹਰਜੀਤ ਸਿੰਘ ਸ਼ੇਰਾ, ਕੁਲਵਿੰਦਰ ਸਿੰਘ ਬੰਟੀ ਤੇ ਹੋਰ।
ਕੋਟ ਖਾਲਸਾ ਵਿਖੇ ਮੀਟੰਗ ਦੌਰਾਨ ਗੱਲਬਾਤ ਕਰਦੇ ਹੋਏ ਸੁਰਿੰਦਰ ਖੋਂਸਲਾ ਨਾਲ ਹਨ ਪ੍ਰਧਾਨ ਹਰਜੀਤ ਸਿੰਘ ਸ਼ੇਰਾ, ਕੁਲਵਿੰਦਰ ਸਿੰਘ ਬੰਟੀ ਤੇ ਹੋਰ।

ਛੇਹਰਟਾ, 12 ਨਵੰਬਰ (ਕੁਲਦੀਪ ਸਿੰਘ ਨੋਬਲ)  ਸ਼੍ਰੋਮਣੀ ਲੋਕ ਦਲ ਪਾਰਟੀ ਦੀ ਮੀਟਿੰਗ ਵਾਰਡ ਨੰਬਰ 60 ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰਾ ਦੀ ਅਗਵਾਈ ਹੇਂਠ ਹੋਈ, ਜਦਕਿ ਪਾਰਟੀ ਦੇ ਮੁੱਖ ਸੰਚਾਲਕ ਸੁਰਿੰਦਰ ਖੌਂਸਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੀਟਿੰਗ ਦੋਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਖੋਂਸਲਾ ਨੇ ਕਿਹਾ ਕਿ ਮੋਜੂਦਾ ਸਰਕਾਰ ਵਿਚ ਆਮ ਲੋਕਾਂ ‘ਤੇ ਧੱਕੇਸ਼ਾਹੀ ਸ਼ਿਖਰਾਂ ਤੇ ਹੈ ਅਤੇ ਆਮ ਲੋਕਾਂ ਦੀ ਅਵਾਜ ਚੁੱਕਣ ਵਾਸਤੇ ਉਨਾਂ ਜਨਤਾ ਨੂੰ ਸ਼੍ਰੋਮਣੀ ਲੋਕ ਪਾਰਟੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਉਨਾਂ ਦੀ ਪਾਰਟੀ ਵਲੋਂ ਹਰ ਥਾਂ ਤੇ ਪਾਰਟੀ ਉਮੀਦਵਾਰ ਖੜੇ ਕੀਤੇ ਜਾਣਗੇ ਤਾਂ ਕਿ ਆਮ ਜਨਤਾ ਨੂੰ ਚੁਣੇ ਹੋਏ ਨੇਤਾਵਾਂ ਤੋਂ ਹਰ ਤਰਾਂ ਇੰਨਸਾਫ ਮਿਲ ਸਕੇ। ਇਸ ਮੋਕੇ ਹਰਜੀਤ ਸਿੰਘ ਸ਼ੇਰਾ, ਕੁਲਵਿੰਦਰ ਸਿੰਘ ਬੰਟੀ, ਸਤਨਾਮ ਸਿੰਘ ਫੋਜੀ, ਗੁਰਨਾਮ ਸਿੰਘ, ਬੀਬੀ ਪਿਆਰੋ, ਨਿਸ਼ਾਨ ਸਿੰਘ ਰਿੰਕੂ, ਜਗਬੀਰ ਸਿੰਘ, ਨਿਰੰਜਣ ਸਿੰਘ, ਸਵਰਣ ਸਿੰਘ, ਬਖਸ਼ੀਸ਼ ਸਿੰਘ, ਰਾਜ ਸਿੰਘ, ਵਿੱਕੀ ਖੋਖਰ ਕੁਲਵੰਤ ਸਿੰਘ, ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply