ਸੰਗਰੂਰ, 27 ਸਤੰਬਰ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਬਡਬਰ (ਬਰਨਾਲਾ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਲੋਂ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਬਾਲਾ ਦੀ ਰਹਿਨੁਮਾਈ ਹੇਠ ਇੱਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ।ਲੈਕਚਰਾਰ ਜਸਵੀਰ ਸਿੰਘ ਤੇ ਐਸ.ਐਸ ਮਾਸਟਰ ਅਵਨੀਸ਼ ਕੁਮਾਰ ਨੇ ਦੱਸਿਆ ਕਿ ਅਜਿਹੇ ਟੂਰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹਨ।
ਲੌਂਗੋਵਾਲ ਵਿਖੇ ਕੁਦਰਤੀ ਅਤੇ ਔਰਗੈਨਿਕ ਤਰੀਕੇ ਨਾਲ ਖੇਤੀ ਕਰ ਰਹੇ ਪ੍ਰਸਿੱਧ ਸਮਾਜ ਸੇਵੀ ਕਿਸਾਨ ਭੀਮ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਖੇਤ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਬਿਨਾਂ ਕੈਮੀਕਲ ਦੇ ਫਸਲਾਂ ਉਗਾ ਕੇ ਵਾਤਾਵਰਨ ਦੀ ਸੁਰੱਖਿਆ ਕੀਤੀ ਸਕਦੀ ਹੈ।ਉਨ੍ਹਾਂ ਵਾਤਾਵਰਨ ਦੇ ਫ਼ਸਲੀ ਮਿੱਤਰ ਸੂਖਮ ਜੀਵਾਂ ਵਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਆਰਗੈਨਿਕ ਖੇਤੀ ਸਬੰਧੀ ਪੜ੍ਹਨ ਸਮੱਗਰੀ ਵੀ ਵਿਦਿਆਰਥੀਆਂ ਵਿੱਚ ਵੰਡੀ।ਵਿਦਿਆਰਥੀਆਂ ਨੂੰ ਸੰਤ ਲੌਂਗੋਵਾਲ ਇੰਜਨੀਅਰਿੰਗ ਯੂਨੀਵਰਸਿਟੀ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ।ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਵਿੱਚ ਵਰਖਾ ਤੇ ਹੋਰ ਪਾਣੀ ਨੂੰ ਸੰਭਾਲ ਕੇ ਵਰਤਿਆ ਜਾਂਦਾ ਹੈ।ਮੈਡਮ ਸੁਮਨਦੀਪ ਖਹਿਰਾ ਅਤੇ ਕੁਸਮ ਲਤਾ ਨੇ ਵਾਤਾਵਰਣ ਦੇ ਬਚਾਅ ਅਤੇ ਹਰਬਲ ਪਾਰਕ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਬਾਰੇ ਦੱਸਿਆ।ਐਸ.ਐਸ ਮਾਸਟਰ ਅਵਨੀਸ਼ ਕੁਮਾਰ ਨੇ ਕਿਹਾ ਕਿ ਇਸ ਵਿਦਿਅਕ ਟੂਰ ਦਾ ਮਨੋਰਥ ਵਿਦਿਆਰਥੀਆਂ ਨੂੰ ਪ੍ਰਯੋਗੀ ਤੌਰ ‘ਤੇ ਸਮਾਜਿਕ ਵਿਗਿਆਨ ਵਿਸ਼ੇ ਦੀ ਜਾਣਕਾਰੀ ਦੇਣਾ ਹੈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਬਾਲਾ ਨੇ ਦੱਸਿਆ ਕਿ ਸਮਾਜਿਕ ਵਿਗਿਆਨ ਦੇ ਤਿੰਨ ਅਧਿਆਪਕਾਂ ਦੀ ਅਗਵਾਈ ‘ਚ ਟੂਰ ਲਗਾਇਆ ਗਿਆ।ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ, ਅਮਨਦੀਪ ਸਿੱਧੂ ਡੀ.ਪੀ ਤੇ ਮਨਦੀਪ ਕੁਮਾਰ ਟੂਰ ਦੀ ਰਵਾਨਗੀ ਸਮੇਂ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …