Monday, December 23, 2024

ਕਾਨੂੰਨੀ ਸੇਵਾਵਾਂ ਅਥਾਰਟੀ ਦੇ ਉਪਰਾਲਿਆਂ ਸਬੰਧੀ ਜਗਰੂਕਤਾ ਸੈਮੀਨਾਰ

ਨਵਾਂਸ਼ਹਿਰ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਹੀਦ ਭਗਤ ਸਿੰਘ ਨਗਰ ਐਸ.ਐਸ.ਪੀ, ਉਪ ਕਪਤਾਨ ਪੁਲਿਸ (ਸਥਾਨਿਕ) ਕਮ ਡੀ.ਸੀ.ਪੀ.ਓ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲ੍ਹਾ ਸਾਂਝ ਕੇਂਦਰ ਅਤੇ ਟਰੈਫਿਕ ਐਜੂਕੇਸ਼ਨ ਸੈਲ ਵਲੋ ਇੰਟਰਨੈਸ਼ਨਲ ਕੋਸਮੈਟੋਲੋਜੀ ਸਕੂਲ ਚੰਡੀਗੜ੍ਹ ਚੋਕ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਇੰਚਾਰਜ਼ ਟਰੇੈਫਿਕ ਐਜੂਕੇਸ਼ਨ ਸੈਲ ਨਵਾਂਸ਼ਹਿਰ ਅਤੇ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਵਲੋਂ ਹਾਜ਼ਰੀਨ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ 2-10-2021 ਤੋ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਗਰੀਬ ਲੋਕਾਂ ਨੂੰ ਜੋ ਆਪਣੇ ਕੇਸਾਂ ਦੀ ਕੋਰਟ ਵਿੱਚ ਪੈਰਵਾਈ ਨਹੀ ਕਰ ਸਕਦੇ।ਉਹਨਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੱਖ-ਵੱਖ ਕੇਸਾਂ ਜਿਵੇ ਐਕਸੀਡੈਂਟ ਕੇਸਾਂ, ਬਲਾਤਕਾਰ ਪੀੜਿਤ, ਬੱਚੇ/ਬੱਚੀਆਂ ਨਾਲ ਹੋ ਰਹੇ ਜਿਸਮਾਨੀ ਸ਼ੋਸ਼ਣ (ਪੋਕਸੋ ਐਕਟ) ਕੇਸਾਂ, ਐਸਿਡ ਅਟੈਕ ਦੇ ਪ੍ਰਭਾਵਿਤ ਕੇਸਾਂ ਵਿੱਚ ਪੀੜਿਤਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਢੁਕਵਾਂ ਮੁਆਵਜਾ ਦੁਆਉਣ ਸਬੰਧੀ ਜਾਗਰੁਕ ਕੀਤਾ ਗਿਆ। ਹਾਜ਼ਰੀਨ ਨੂੰ ਦੱਸਿਆ ਗਿਆ ਕਿ ਅਗਰ ਕੋਈ ਪੀੜਿਤ ਵਿਅਕਤੀ/ਅੋਰਤ ਅਜਿਹੇ ਕੇਸ਼ਾਂ ਵਿੱਚ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਕਰਨਾ ਚਾਹੁੰਦੇ ਹਨ ਤਾਂ ਫਰੀ ਵਕੀਲ ਦੀਆਂ ਸੇਵਾਵਾਂ ਸਬੰਧਤ ਨੂੰ ਦਿੱਤੀਆਂ ਜਾਣਗੀਆਂ ਅਜਿਹੇ ਕੇਸਾਂ ਵਿੱਚ ਪੀੜਿਤ ਖੁਦ ਜਾਂ ਪੁਲਿਸ ਸਾਂਝ ਕੇਂਦਰਾਂ ਰਾਹੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਰਟ ਕੰਪਲੈਕਸ ਨਵਾਂਸ਼ਹਿਰ ਰਾਬਤਾ ਕਾਇਮ ਕਰ ਸਕਦਾ ਹੈ।ਇਸ ਤੋਂ ਇਲਾਵਾ ਜਿਲ੍ਹਾ ਵਿੱਚ ਲੱਗਣ ਵਾਲੀਆਂ ਲੋਕ ਅਦਾਲਤਾਂ ਰਾਹੀ ਜਲਦੀ ਇਨਸਾਫ ਹਾਸਲ ਕਰਨ ਲਈ ਲੋਕ ਅਦਾਲਤਾਂ ਵਿੱਚ ਆਪਣੇ ਕੇਸਾਂ ਦੀ ਸੁਣਵਾਈ ਕਰਵਾ ਸਕਦੇ ਹਨ, ਇਸ ਤੋ ਇਲਾਵਾ ਆਪ ਹੋਰ ਜਾਣਕਾਰੀ ਵੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਰਟ ਕੰਪਲੈਕਸ ਨਵਾਂਸ਼ਹਿਰ ਨਾਲ ਰਾਬਤਾ ਕਰਕੇ ਹਾਸਲ ਕਰ ਸਕਦੇ ਹੋ।ਏ.ਐਸ/ਆਈ ਹੁਸਨ ਲਾਲ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਵਲੋ ਟਰੈਫਿਕ ਨਿਯਮਾਂ ਦੀ ਪਾਲਣਾਂ ਕਰਨ ਬਾਰੇ ਬੱਚਿਆਂ ਨੂੰ ਦੀ ਜਾਣਕਾਰੀ ਦਿੱਤੀ ਗਈ।
               ਇਸ ਮੋਕੇ ਸ਼੍ਰੀਮਤੀ ਸੰਜਨਾ ਠਾਕੁਰ ਮੈਨੇਜਰ, ਅਮਨਦੀਪ ਕੁਮਾਰ, ਸੋਨੀਆਂ ਅਰੋੜਾ ਸੁਵੇਤਾ ਅਤੇ ਏ.ਐਸ/ਆਈ ਸਤਨਾਮ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …