Saturday, July 27, 2024

ਤੀਸਰੀ ਨੈਸ਼ਨਲ ਮਾਸਟਰ ਐਥਲੇਟਿਕਸ ਚੈਪੀਅਨਸ਼ਿਪ ‘ਚ ਮੁੜ ਛਾਏ ਹਰਭਜਨ ਸਿੰਘ ਮਾਦਪਰ

200 ਮੀਟਰ ਰੇਸ ‘ਚ ਜਿੱਤਿਆ ਸੋਨ ਤੇ ਰਿਲੇਅ ਵਿੱਚ ਕਾਂਸੀ ਦਾ ਤਮਗਾ

ਸਮਰਾਲਾ, 2 ਦਸੰਬਰ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਬਨਾਰਸ (ਯੂ.ਪੀ) ਵਿਖੇ ਖਤਮ ਹੋਈ ਤੀਸਰੀ ਨੈਸ਼ਨਲ ਮਾਸਟਰ ਐਥਲੈਟਿਕਸ ਚੈਪੀਅਨਸ਼ਿਪ 2021 ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਲੱਗ ਅਲੱਗ ਉਮਰ ਵਰਗ ਦੇ ਕਰੀਬ 700 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।ਇਨ੍ਹਾਂ ਖੇਡਾਂ ਵਿੱਚ ਹਰਭਜਨ ਸਿੰਘ ਮਾਦਪੁਰ (74 ਸਾਲ) ਨੇ 70+ ਵਰਗ ਉਮਰ ਵਿੱਚ ਤਮਗੇ ਪ੍ਰਾਪਤ ਕਰਕੇ ਮੁੜ ਸਮਰਾਲਾ ਇਲਾਕੇ ਦਾ ਨਾਂ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ।ਹਰਭਜਨ ਸਿੰਘ ਮਾਦਪੁਰ (74 ਸਾਲ) ਜੋ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਨੇ ਇਸ ਵਾਰ ਫਿਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਹੋਏ 70+ ਸਾਲ ਦੀ ਉਮਰ ਦੇ ਵਰਗ ਵਿੱਚ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਅਤੇ 400¿4 ਰਿਲੇਅ ਦੌੜ ਵਿੱਚ ਤੀਜਾ ਸਥਾਨ ਲੈ ਕੇ ਕਾਂਸੀ ਤਮਗਾ ਪ੍ਰਾਪਤ ਕੀਤਾ।ਮਾਦਪੁਰ ਨੇ ਆਪਣੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਜਾਹਰ ਕਰਦੇ ਹੋਏ ਕਿਹਾ ਕਿ ਹੁਣ ਏਸ਼ੀਅਨ ਗੇਮਜ਼ ਜੋ ਜਪਾਨ ਵਿਖੇ ਹੋਣੀਆਂ ਹਨ, ਉਸ ਵਿੱਚ ਜੇਕਰ ਉਨ੍ਹਾਂ ਦੀ ਚੋਣ ਹੋ ਜਾਂਦੀ ਹੈ ਤਾਂ ਉਹ ਬਿਹਤਰੀਨ ਕਾਰਗੁਜ਼ਾਰੀ ਦਿਖਾਉਣਗੇ ਅਤੇ ਮੈਡਲ ਹਾਸਲ ਕਰਨਗੇ। 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …