Friday, October 31, 2025
Breaking News

ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਸ਼ਤਾਬਦੀ ਸਮਾਗਮ 5 ਦਸੰਬਰ ਨੂੰ

ਭਾਈ ਵੀਰ ਸਿੰਘ ਦੁਆਰਾ ਅਨੁਵਾਦਿਤ ਪਲੈਟੋ ਦੀ ਪੁਸਤਕ ਦਾ ਪੋਸਟਰ ਕੀਤਾ ਜਾਵੇਗਾ ਰਿਲੀਜ਼

ਅੰਮ੍ਰਿਤਸਰ, 2 ਦਸੰਬਰ (ਸੁਖਬੀਰ ਸਿੰਘ) – ਭਾਈ ਵੀਰ ਸਿੰਘ ਦੇ 149ਵੇਂ ਜਨਮ ਦਿਨ ਅਤੇ 150 ਸਾਲਾ ਜਨਮ ਸ਼ਤਾਬਦੀ ਦੀ ਆਰੰਭਤਾ ਮੌਕੇ ਨਾਦ ਪ੍ਰਗਾਸੁ ਵਲੋਂ ਇੱਕ ਵਿਸ਼ੇਸ਼ ਸਿਮ੍ਰਤੀ ਸਮਾਗਮ 5 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਰੱਖਿਆ ਗਿਆ ਹੈ ਜਿਸ ਵਿੱਚ ਡਾ. ਹਰਵਿੰਦਰ ਸਿੰਘ ਦੁਆਰਾ ਸੰਪਾਦਿਤ ਛਪਾਈ ਅਧੀਨ ਭਾਈ ਵੀਰ ਸਿੰਘ ਦੁਆਰਾ ਅਨੁਵਾਦਿਤ ‘ਪਲੈਟੋ ਦੀ ਪੁਸਤਕ’ ਦਾ ਪੋਸਟਰ ਵਿਸ਼ੇਸ਼ ਤੌਰ ‘ਤੇ ਰਿਲੀਜ਼ ਕੀਤਾ ਜਾਵੇਗਾ।
ਸੰਸਥਾ ਦੇ ਮੁੱਖ ਦਫ਼ਤਰ ਤੋਂ ਸਕੱਤਰ ਵਰਿੰਦਰਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀਂ ਦਿਤੀ ਗਈ। ਇਸ ਮੌਕੇ ਰਾਜ ਦੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚ ਰਹੇ ਹਨ।
              ਇਸ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁੱਖੀ ਪ੍ਰੋਫੈਸਰ ਡਾ. ਧਰਮ ਸਿੰਘ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਡਾ. ਗੁਰਨਾਮ ਕੌਰ ਸ਼ਿਰਕਤ ਕਰ ਰਹੇ ਹਨ।ਇਹ ਸਮਾਗਮ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ।ਪਹਿਲੇ ਭਾਗ ਵਿੱਚ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਗਾਇਨ ਕੀਤਾ ਜਾਵੇਗਾ ਜਦਕਿ ਦੂਜੇ ਭਾਗ ਵਿੱਚ ਉਨ੍ਹਾਂ ਦੀ ਰਚਨਾ ਦ੍ਰਿਸ਼ਟੀ ਅਤੇ ਅਨੁਭਵ ਬਾਰੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਵਿਦਵਾਨ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਪ੍ਰੋਗਰਾਮ ਦੇ ਤੀਜੇ ਅਤੇ ਆਖਰੀ ਭਾਗ ਵਿੱਚ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੀ ਤਰੰਨੁਮ ਵਿੱਚ ਪੇਸ਼ਕਾਰੀ ਕੀਤੀ ਜਾਵੇਗੀ।
               ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸੰਬੰਧੀ ਸਾਰੇ ਇੰਤਜਾਮ ਕਰ ਲਏ ਗਏ ਹਨ।ਉਨ੍ਹਾਂ ਨੇ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਾਹਿਤਕ ਅਤੇ ਧਾਰਮਿਕ ਸੰਸਥਾਵਾਂ ਨੂੰ ਇਸ ਪੂਰੇ ਸਾਲ ਦੌਰਾਨ ਵੱਖ-ਵੱਖ ਪੋ੍ਰਗਰਾਮ ਉਲੀਕਣ ਦੀ ਅਪੀਲ ਵੀ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …