Sunday, July 27, 2025
Breaking News

ਹਲਕਾ ਸੁਨਾਮ ਦਾ ਸੇਵਾਦਾਰ ਅਮਨਬੀਰ ਸਿੰਘ ਚੈਰੀ ਦਾ ਕੀਤਾ ਸਨਮਾਨ

ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨੌਜਵਾਨ ਆਗੂ ਅਤੇ ਨਵ-ਨਿਯੁੱਕਤ ਹਲਕਾ ਸੁਨਾਮ ਇੰਚਾਰਜ਼ ਅਮਨਬੀਰ ਸਿੰਘ ਚੈਰੀ ਦਾ ਅੱਜ ਕਸਬਾ ਲੌਂਗੋਵਾਲ ਵਿਖੇ ਪੁੱਜਣ ‘ਤੇ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਦੁੱਲਟ ਅਤੇ ਹੋਰਨਾਂ ਵਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।ਚੈਰੀ ਨੇ ਸੰਯੁਕਤ ਦਲ ਦੇ ਟਕਸਾਲੀ ਆਗੂ ਨੀਟੂ ਸ਼ਰਮਾ ਦੀ ਦੁਕਾਨ ‘ਤੇ ਪਾਰਟੀ ਆਗੂਆਂ ਨਾਲ ਮੀਟਿੰਗ ਵੀ ਕੀਤੀ।ਇਸ ਸਮੇਂ ਗੱਲਬਾਤ ਦੌਰਾਨ ਅਮਨਬੀਰ ਸਿੰਘ ਚੈਰੀ ਨੇ ਕਿਹਾ ਕਿ ਉਨਾਂ ਨੂੰ ਹਲਕਾ ਸੁਨਾਮ ਦਾ ਸੇਵਾਦਾਰ ਨਿਯੁੱਕਤ ਕਰਨ ‘ਤੇ ਉਹ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ, ਪਰਮਿੰਦਰ ਸਿੰਘ ਢੀਂਡਸਾ, ਜਿਲ੍ਹਾ ਜਥੇਦਾਰ (ਦਿਹਾਤੀ) ਪ੍ਰਧਾਨ ਗੁਰਬਚਨ ਸਿੰਘ ਬਚੀ, ਜਿਲ੍ਹਾ ਜਥੇਦਾਰ (ਸ਼ਹਿਰੀ) ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।ਉਨਾਂ ਵਿਸ਼ਵਾਸ਼ ਦਿਵਾਇਆ ਕਿ ਮਿਲੀ ਸੇਵਾ ਉਹ ਮਿਹਨਤ ਤੇ ਲਗਨ ਨਾਲ ਨਿਭਾਉਣਗੇ।
ਇਸ ਮੌਕੇ ਪੀ.ਏ ਕੁਲਵਿੰਦਰ ਸਿੰਘ ਲਾਡੀ, ਨੀਟੂ ਸ਼ਰਮਾ, ਸੁਰਜੀਤ ਸਿੰਘ ਦੁੱਲਟ, ਕੁਲਦੀਪ ਸਿੰਘ ਬੁੱਗਰ, ਸਰਪੰਚ ਬੁੱਧ ਸਿੰਘ, ਭੀਮ ਸਿੰਘ ਭਾਦੜਾ, ਸੰਦੀਪ ਸਿੰਘ ਬਰਾੜ, ਬਿੰਦਰ ਸ਼ਰਮਾ ਢੱਡਰੀਆਂ, ਮਨਜੀਤ ਸਿੰਘ ਢੱਡਰੀਆਂ, ਕਾਕਾ ਸਿੰਘ ਸਰਪੰਚ ਪਿੰਡ ਕੁੱਬੇ ਆਦਿ ਮੌਜ਼ੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …