Sunday, December 22, 2024

ਖ਼ਾਲਸਾ ਕਾਲਜ ਲਾਅ ਵਿਖੇ ਮਨਾਇਆ ਗਿਆ ਅਰਦਾਸ ਦਿਵਸ

ਅੰਮ੍ਰਿਤਸਰ, 20 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਅਕਾਦਮਿਕ ਸੈਸ਼ਨ 2021-22 ਦੀ ਸਫ਼ਲ ਸ਼ੁਰਆਤ ਲਈ ਅਤੇ ਵਿਦਿਆਰਥੀਆਂ ਦੀ ਸਮੈਸਟਰ ਪ੍ਰੀਖਿਆਵਾਂ ’ਚ ਕਾਮਯਾਬੀ ਵਾਸਤੇ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਨਾਲ ਆਰੰਭਿਕ ਅਰਦਾਸ ਦਿਵਸ ਮਨਾਇਆ ਗਿਆ।ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ ਦੇ ਉਚੇਚੇ ਤੌਰ ’ਤੇ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ।
               ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਪ੍ਰੋਗਰਾਮ ‘ਚ ਹੇਰ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਾਸਤੇ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।ਅਜ਼ਮੇਰ ਸਿੰਘ ਹੇਰ ਅਤੇ ਡਾ. ਜਸਪਾਲ ਸਿੰਘ ਵਲੋਂ ਯੂਨੀਵਰਸਿਟੀ ’ਚ ਸੈਸ਼ਨ ਦਸੰਬਰ-2019-20 ’ਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਕਾਲਜ ਦੇ ਸੈਸ਼ਨ 2013-18 ਦੇ ਵਿਦਿਆਰਥੀ ਪ੍ਰਭਦੀਪ ਸਿੰਘ ਨੂੰ ਆਰਮੀ ਦੀ ਜਗ ਬਰਾਂਚ ’ਚ ਬਤੌਰ ਕੈਪਟਨ ਨਿਯੁੱਕਤ ਹੋਣ ’ਤੇ ਹੇਰ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸੈਸ਼ਨ 2014-19 ਦੇ ਵਿਦਿਆਰਥੀ ਪਾਰਸ ਨੰਦਾ ਵਲੋਂ ਲਿਖੀ ਗਈ ਪੁਸਤਕ ‘ਡੈਥ ਐਂਡ ਇਮਮੌਰਟੈਲਿਟੀ ਪੈਰਾਡੋਕਸ’ ਰਲੀਜ਼ ਕੀਤੀ ਅਤੇ ਉਸ ਨੂੰ ਵੀ ਇਹ ਕਿਤਾਬ ਲਿਖਣ ਲਈ ਸਨਮਾਨਿਤ ਕੀਤਾ ਗਿਆ।ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ’ਚੋਂ ਚੰਗੇ ਨਤੀਜ਼ੇ ਲਿਆਉਣ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …