ਸੰਗਰੂਰ, 18 ਜਨਵਰੀ (ਜਗਸੀਰ ਲੌਂਗੋਵਾਲ)- ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਹੋਣ ਜਾ ਰਹੀਆਂ ਚੋਣਾਂ ਦੇ ਤਹਿਤ ਚੋਣ ਕਮਿਸ਼ਨ ਵਲੋਂ ਅਸਲਾ ਲਾਇਸੰਸ
ਧਾਰਕਾਂ ਨੂੰ ਅਸਲਾ ਜਮਾਂ ਕਰਵਾਉਣ ਦੇ ਦਿੱਤੇ ਆਦੇਸ਼ਾਂ ਦੇ ਚੱਲਦਿਆਂ ਕਾਫੀ ਅਸਲਾ ਧਾਰਕਾਂ ਨੇ ਆਪਣਾ ਅਸਲਾ ਥਾਣਾ ਲੌਂਗੋਵਾਲ ਵਿਖੇ ਜਮਾ ਕਰਵਾ ਦਿੱਤਾ ਹੈ।ਥਾਣਾ ਲੌਂਗੋਵਾਲ ਮੁੱਖੀ ਜਗਮੇਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ 95 ਪ੍ਰਤੀਸ਼ਤ ਅਸਲਾ ਧਾਰਕਾਂ ਨੇ ਅਸਲਾ ਜਮਾਂ ਕਰਵਾ ਦਿੱਤਾ ਹੈ।ਜੇਕਰ ਕਿਸੇ ਅਸਲਾ ਧਾਰਕ ਨੇ ਸਮੇਂ ਸਿਰ ਆਪਣਾ ਅਸਲਾ ਜਮਾਂ ਨਾ ਕਰਵਾਇਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media