Tuesday, July 15, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਹੋਸਟਲ `ਚ ਵਿਸ਼ੇਸ਼ ਹਵਨ ਦਾ ਆਯੋਜਨ

ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਹੌਸਟਲ `ਚ ਵਿਸ਼ੇਸ ਹਵਨ ਦਾ ਆਯੋਜਨ ਕੀਤਾ ਗਿਆ।ਸਥਾਨਕ ਪ੍ਰਬੰਧਕ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਮੁੱਖ ਜਜ਼ਮਾਨ ਦੇ ਰੂਪ `ਚ ਮੌਜੂਦ ਰਹੇੇ।ਇਹਨਾਂ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਵਿਸ਼ੇਸ਼ ਮਹਿਮਾਨ ਵਰਿੰਦਰ ਕਪੂਰ ਨੇ ਹਵਨ ਵਿੱਚ ਵੇਦ ਮੰਤਰਾਂ ਨਾਲ ਆਹੂਤੀਆਂ ਪਾਈਆਂ।
               ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ `ਚ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪਰਮਾਤਮਾ ਤੋਂ ਕਾਲਜ ਦੀ ਉਨਤੀ ਲਈ ਕਾਮਨਾ ਕੀਤੀ।ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਵਿਦਿਆਰਥਣਾਂ ਨੂੰ ਗੁਣ, ਸੰਜਮ, ਦ੍ਰਿੜ-ਨਿਸ਼ਚਾ, ਧਿਆਨ, ਇਕਾਗਰਤਾ, ਏਕਤਾ ਆਦਿ ਦੀ ਪ੍ਰੇਰਨਾ ਦਿੰਦੇ ਹੋਏ ਸੱਚੀ ਮਿੱਤਰਤਾ ਅਤੇ ਆਤਮ-ਨਿਰਭਰਤਾ ਦੇ ਮਹੱਤਵ `ਤੇ ਆਪਣੇ ਵਿਚਾਰ ਪ੍ਰਗਟ ਕੀਤੇ।
                 ਮੁੱਖ ਮਹਿਮਾਨ ਸੁਦਰਸ਼ਨ ਕਪੂਰ ਨੇ ਵਿਦਿਆਰਥਣਾਂ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣਾ ਅਸ਼ੀਰਵਾਦ ਦਿੱਤਾ ਅਤੇ ਹਵਨ ਦੇ ਅਧਿਆਤਮਕ ਅਤੇ ਵਿਗਿਆਨਕ ਮਹੱਤਵ `ਤੇ ਚਾਨਣਾ ਪਾਇਆ।
                        ਇਸ ਮੌਕੇ `ਤੇ ਡਾ. ਗੌਰੀ ਚਾਵਲਾ, ਹੌਸਟਲ ਵਾਰਡਨ ਰਣਜੀਤ, ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰਾਂ ਦੇ ਨਾਲ ਹੌਸਟਲ ਦੀਆਂ ਸਾਰੀਆਂ ਵਿਦਿਆਰਥਣਾਂ ਮੌਜੂਦ ਸਨ।ਅੰਤ ‘ਚ ਪ੍ਰਸ਼ਾਦ ਵੰਡ ਕੇ ਹਵਨ ਦੀ ਸਮਾਪਤੀ ਕੀਤੀ ਗਈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …