ਅੰਮ੍ਰਿਤਸਰ, 18 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਅਦਬ ਤੇ ਲੇਖਕਾਂ ਦੀ ਵੱਡੀ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ 30 ਜਨਵਰੀ ਨੂੰ ਹੋ ਰਹੀ ਚੋਣ ਵਿੱਚ ਲੇਖਕ ਭਾਈਚਾਰੇ ਵਿੱਚ ਉਤਸ਼ਾਹ ਹੈ।ਅਕਾਦਮੀ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਇਸ ਚੋਣ ਵਿੱਚ ਅੰਮ੍ਰਿਤਸਰ ਤੋਂ ਡਾਕਟਰ ਇੰਦਰਾ ਵਿਰਕ ਨੇ ਪ੍ਰਬੰਧਕੀ ਬੋਰਡ ਦੇ ਮੈਂਬਰ ਤੇ ਮੀਤ ਪ੍ਰਧਾਨ, ਜਦ ਕਿ ਰੋਜ਼ੀ ਸਿੰਘ ਨੇ ਸਿਰਫ ਪ੍ਰਬੰਧਕੀ ਬੋਰਡ ਦੇ ਮੈਂਬਰ ਵਜੋਂ ਕਾਗਜ਼ ਭਰੇ ਹਨ।ਉਨ੍ਹਾਂ ਨੇ ਮਾਝੇ ਦੇ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਉਮੀਦਵਾਰਾਂ ਦੀ ਭਰਵੀਂ ਮਦਦ ਕਰਨ ਤੇ 30 ਜਨਵਰੀ ਨੂੰ ਲੁਧਿਆਣਾ ਵਿਖੇ ਜਾ ਕੇ ਚੋਣਾਂ ਵਿੱਚ ਹਿੱਸਾ ਲੈਣ।ਕਾਗਜ਼ ਭਰਨ ਸਮੇਂ ਲਖਵਿੰਦਰ ਜੌਹਲ, ਰੋਜ਼ੀ ਸਿੰਘ, ਕੇ. ਸਾਧੂ ਸਿੰਘ, ਭੁਪਿੰਦਰ ਸਿੰਘ ਸੰਧੂ, ਉਮਿੰਦਰ ਜੌਹਲ, ਗੁਲਜ਼ਾਰ ਪੰਧੇਰ, ਸੁਰਿੰਦਰ ਸੁੰਨੜ ਤੇ ਹੋਰ ਲੇਖਕ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …