Friday, August 8, 2025
Breaking News

ਪੱਤਰਕਾਰ ਲਾਡੀਪਾਲ ਦੇ ਪ੍ਰੀਵਾਰ ਨੂੰ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਵਲੋਂ ਸਹਾਇਤਾ ਰਾਸ਼ੀ ਭੇਟ

GE DIGITAL CAMERA
ਫੋਟੋ ਕੈਪਸ਼ਨ- ਪੱਤਰਕਾਰ ਲਾਡੀਪਾਲ ਦੇ ਭਰਾ ਦਿਲਬਾਗ ਸਿੰਘ ਨੂੰ ਮਾਲੀ ਸਹਾਇਤਾ ਦਿੰਦੇ ਹੋਏ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਸਤਿੰਦਰਬੀਰ ਸਿੰਘ ਪੀਟਰ, ਰਾਜੇਸ਼ ਪਾਠਕ ਤੇ ਹੋਰ।

ਜੰਡਿਆਲਾ ਗੁਰੂ, (ਕੁਲਵੰਤ ਸਿੰਘ/ਵਰਿੰਦਰ ਮਲਹੋਤਰਾ)- ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਵਲੋਂ ਇਲਾਕੇ ਸਮੂਹ ਭਾਈਚਾਰੇ ਨੇ ਉੱਘੇ ਸਮਾਜ ਸੇਵਕ ਤੇ ਪੱਤਰਕਾਰ ਸ੍ਰੀ ਲਾਡੀਪਾਲ ਸਿੰਘ, ਜੋ ਬੀਤੇ ਦਿਨੀਂ ਅਕਾਲੀ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋ ਕੇ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।ਇਸ ਅਵਸਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੱਲਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਲਾਡੀਪਾਲ ਦੀ ਬੇਵਕਤੀ ਅਕਾਲ ਚਲਾਣੇ ਨੂੰ ਪਰਿਵਾਰ ਤੇ ਸਮੁੱਚੇ ਸਮਾਜ ਲਈ ਅਸਿਹ ਤੇ ਅਕਹਿ ਘਾਟਾ ਦੱਸਿਆ।ਇਸ ਮੌਕੇ ਪ੍ਰਧਾਨ ਨਾਗੀ ਤੇ ਸਾਥੀਆਂ ਕੁਲਦੀਪ ਸਿੰਘ ਭੁੱਲਰ, ਸਤਿੰਦਰਬੀਰ ਸਿੰਘ ਪੀਟਰ, ਰਾਜੇਸ਼ ਪਾਠਕ, ਭੂਪਿੰਦਰ ਸਿੰਘ ਸਿੱਧੂ ਆਦਿ ਨੇ ਲਾਡੀਪਾਲ ਦੇ ਪਰਿਵਾਰ ਨੂੰ ਕਲੱਬ ਵਲੋਂ ਮਾਲੀ ਸਹਾਇਤਾ ਵੀ ਦਿੱਤੀ।ਇਸ ਸ਼ਰਧਾਂਜਲੀ ਸਮਾਗਮ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ, ਚੇਅਰਮੈਨ ਪਨਸਪ ਅਜੈਪਾਲ ਸਿੰਘ ਮੀਰਾਕੋਟ, ਕ੍ਰਾਂਤੀ ਸੈਨਾ ਦੇ ਸੂਬਾਈ ਪ੍ਰਧਾਨ ਸਰਵਨ ਸਿੰਘ ਗਿੱਲ, ਮੁਲਾਜਮ ਆਗੂ ਜਨਰਮਜੀਤ ਸਿੰਘ ਛੱਜਲਵੱਡੀ, ਤਰਕਸ਼ੀਲ ਸੁਸਾਇਟੀ ਵੱਲੋਂ ਸੂੱਚਾ ਸਿੰਘ ਗਹਿਰੀ ਮੰਡੀ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਗੁਲਜਾਰ ਸਿੰਘ ਧੀਰੇਕੋਟ, ਜਸਵਿੰਦਰ ਸਿੰਘ ਗਹਿਰੀ, ਹਰਚਰਨ ਸਿੰਘ ਬਰਾੜ, ਸਵਿੰਦਰ ਸਿੰਘ ਚੰਦੀ, ਸਤਨਾਮ ਸਿੰਘ ਕਲਸੀ, ਸੁਖਵਿੰਦਰ ਸਿੰਘ ਬੁਤਾਲਾ, ਰਿੰਕੂ ਜੰਡਿਆਲਾ, ਦਿਲਬਾਗ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply