ਯੂਨੀਵਰਸਿਟੀ ਦੁਆਰਾ ‘ਸ਼ੋਰ-ਸਟੋਪ ਹੋਂਕਿੰਗ ਆਨ ਰੋਡ’ ਕੈਪੀਅਨ ਦੀ ਸ਼ੁਰੂਆਤ – ਡਾ. ਏ.ਪੀ ਸਿੰਘ
ਅੰਮ੍ਰਿਤਸਰ, 3 ਮਾਰਚ (ਖੁਰਮਣੀਆਂ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਵਰਲਡ ਹੀਰਿੰਗ ਡੇਅ ਮੌਕੇ ‘ਹੀਰਿੰਗ ਲੋਸ: ਏ ਨਿਊਰੋਲੋਜੀਕਲ ਐਮਰਜੈਂਸੀ’ ਵਿਸ਼ੇ ਨਾਲ ਸੀ.ਐਮ.ਈ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਅਤੇ ਡਾ. ਰਵੀ ਦੱਤ ਸ਼ਰਮਾ, ਸੀਨੀਅਰ ਐਡਵਾਈਜ਼ਰ ਆਈ.ਏ.ਪੀ ਅੰਮ੍ਰਿਤਸਰ, ਡਾ. ਮਨਮੀਤ ਸੋਢੀ ਪ੍ਰੋਫੈਸਰ ਤੇ ਮੁੱਖੀ, ਬੱਚਾ ਵਿਭਾਗ ਸਰਕਾਰੀ ਮੈਡੀਕਲ ਕਾਲਜ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਈ.ਐਨ.ਟੀ, ਬੱਚਿਆਂ ਦੇ ਮਾਹਿਰ ਡਾਕਟਰਾਂ ਅਤੇ 250 ਤੋ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ।
ਸਾਲ 2018 ਵਿੱਚ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਮਸ਼ਹੂਰ ਆਸਟ੍ਰੇਲੀਅਨ ਕ੍ਰਿਕਟਰ ਬ੍ਰੈਟ ਲੀ ਦੁਆਰਾ ਸਾਂਝੇ ਤੌਰ ‘ਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ‘ਸਾਊਂਡ-ਯੂਨੀਵਰਸਲ ਨਿਊ ਬਾਰਨ ਹੈਰਿੰਗ ਸਕਰੀਨਿੰਗ’ ਸਕੀਮ ਦਾ ਉਦਘਾਟਨ ਕੀਤਾ ਸੀ, ਜਿਸ ਅਧੀਨ ਅੱਜ ਹਜ਼ਾਰਾਂ ਦੀ ਗਿਣਤੀ ‘ਚ ਬਹਿਰੇਪਨ ਦੀ ਬਿਮਾਰੀ ਨਾਲ ਪੀੜ੍ਹਤ ਮਰੀਜ਼ਾਂ ਦੀ ਬਿਮਾਰੀ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਬ੍ਰੈਟ ਲੀ ਨੇ ਇੰਨ੍ਹਾਂ ਮਰੀਜ਼ਾਂ ਦੇ ਸਫਲਤਾ-ਪੁਰਵਕ ਕੀਤੇ ਜਾ ਰਹੇ ਇਲਾਜ ਲਈ ਯੂਨੀਵਰਸਿਟੀ ਦੀ ਮੈਨੇਜਮੈਂਟ, ਡਾਕਟਰਾਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਇੱਕ ਵੀਡਿਓ ਵੀ ਸ਼ੇਅਰ ਕੀਤੀ।
ਡਾ. ਸੁਖਚੈਨ ਸਿੰਘ ਨੇ ਕਿਹਾ ਜਦੋਂ ਵੀ ਪੰਜਾਬ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੁਸੀਬਤ ਆਉਂਦੀ ਹੈ ਤਾਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਲੋੜਵੰਦ ਲੋਕਾਂ ਤੱਕ ਮੈਡੀਕਲ ਸਹਾਇਤਾ ਪੰਹੁਚਾਉਣ ਲਈ ਹਮੇਸ਼ਾਂ ਮੋਹਰੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਡਬਲਿਊ.ਐਚ.ਓ ਨੇ ਸਾਲ 2021 ‘ਚ ਜਾਰੀ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਪੂਰੇ ਵਿਸ਼ਵ ਵਿੱਚ ਹਰ 5 ਵਿੱਚੋਂ 1 ਵਿਅਕਤੀ ਬਹਿਰੇਪਨ ਦੀ ਬਿਮਾਰੀ ਨਾਲ ਪੀੜ੍ਹਤ ਹੈ ਅਤੇ ਇੰਨ੍ਹਾਂ ਵਿੱਚੋਂ ਜਿਆਦਾਤਰ ਵਿਅਕਤੀਆਂ ਨੂੰ ਇਸ ਦੇ ਇਲਾਜ਼ ਦੀ ਸਹੀ ਜਾਣਕਾਰੀ ਵੀ ਨਹੀਂ ਹੈ।ਉਨ੍ਹਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਯਨੀਵਰਸਿਟੀ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਏ.ਡੀ.ਪੀ.ਆਈ ਸਕੀਮ ਅਧੀਨ ਸੂਚੀਬੱਧ ਹੈ. ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦੀ ਟੀਮ ਵਲੋਂ ਵੱਖ-ਵੱਖ ਲਾਗਲੇ ਪਿੰਡਾਂ ਅਤੇ ਸਿਵਲ ਹਸਪਤਾਲ ਵਿੱਚ ਜਾ ਕੇ ਬਹਿਰਾਪਨ ਚੈਕ ਕਰਨ ਲਈ ਲਗਾਤਾਰ ਕੈਂਪ ਵੀ ਲਗਾਏ ਜਾ ਰਹੇ ਹਨ, ਤਾਂ ਕਿ ਬੱਚਿਆਂ ਵਿੱਚ ਬਿਮਾਰੀ ਦੀ ਸ਼ੁਰੂਆਤ ‘ਚ ਹੀ ਇਸ ਦਾ ਪਤਾ ਕਰਕੇ ਇਸ ਦਾ ਇਲਾਜ਼ ਕੀਤਾ ਜਾ ਸਕੇ।ਉਨ੍ਹਾਂ ਨੇ ਯੂਨੀਵਰਸਿਟੀ ਦੀ ਮੈਨੇਜਮੈਂਟ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਵਧਾਈ ਦਿੱਤੀ.
ਡਾ. ਦਲਜੀਤ ਸਿੰਘ, ਵਾਈਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਇਸੇ ਵਿਸ਼ੇ ਤੇ ਵਧੇਰੇ ਗੱਲ ਕਰਦਿਆਂ ਕਿਹਾ ਕਿ ਬਹਿਰੇਪਨ ਦੀ ਬਿਮਾਰੀ ਨਾਲ ਲੜ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਬੰਧੀਆਂ ਨੂੰ ਸਮਾਜਿਕ ਸਮਰਥਨ ਦੇ ਨਾਲ-ਨਾਲ ਬਿਮਾਰੀ ਅਤੇ ਇਸ ਦੇ ਇਲਾਜ਼ ਦੀ ਸਹੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ, ਤਾਂ ਜੋ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਸਮੇਂ ਸਿਰ ਬਿਮਾਰੀ ਦੀ ਜਾਂਚ ਅਤੇ ਇਲਾਜ ਹੋ ਸਕੇ।ਇਸ ਲਈ ਸੰਸਥਾਂ ਵਲੋਂ ਨਾ ਸਿਰਫ ਆਪਣੇ ਹਸਪਤਾਲ ਦੇ ਪੀਡੀਐਟਰਿਕ ਵਿਭਾਗ ਦੀ ਮਦਦ ਲਈ ਜਾ ਰਹੀਂ ਹੈ, ਬਲਕਿ ਸ਼ਹਿਰ ਦੇ ਜਿੰਨੇ ਵੀ ਨਾਮੀ ਹਸਪਤਾਲ, ਜਿਥੇ ਬੱਚਿਆਂ ਦਾ ਜਨਮ ਹੁੰਦਾ ਹੈ, ਉਨ੍ਹਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਹੀ ਜਾਂਚ ਕਰਕੇ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਹੋ ਸਕੇ।
ਡਾ. ਏ.ਪੀ ਸਿੰਘ ਨੇ ਸਾਊਂਡ ਸਕੀਮ ਨੂੰ ਹਸਪਤਾਲ ਵਿਖੇ ਪ੍ਰਭਾਵਸ਼ਾਲੀ ਬਣਾਉਣ ਲਈ ਸਾਰੇ ਡਾਕਟਰ ਅਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਪੰਜਾਬ ਵਿੱਚ ਨਿਊਨੇਟਲ ਡੈਫਨੈਸ ਪ੍ਰੋਗਰਾਮ ਅਧੀਨ ਮਰੀਜ਼ਾਂ ਦਾ ਇਲਾਜ ਕਰਨ ਲਈ ਮੋਹਰੀ ਹਸਪਤਾਲ ਹੈ, ਜਿਸ ਅਧੀਨ ਹਸਪਤਾਲ 100 ਕੋਕਲੀਅਰ ਇੰਮਪਲਾਂਟ ਸਰਜਰੀਆਂ ਪੂਰੀਆਂ ਕਰ ਚੁੱਕਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਪੰਜਾਬ ਵਿੱਚੋਂ ਬਹਿਰੇਪਨ ਦੀ ਬਿਮਾਰੀ ਨੂੰ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਲਈ ਯੂਨੀਵਰਸਿਟੀ ਦੁਆਰਾ ‘ਸ਼ੋਰ-ਸਟੋਪ ਹੋਂਕਿੰਗ ਆਨ ਰੋਡ’ ਕੈਪੀਅਨ ਦੀ ਸ਼ੁਰੂਆਤ ਕੀਤੀ ਹੈ, ਜਿਸ ਅਧੀਨ ਉਹ ਦੂਰ-ਦੁਰਾਡੇ ਇਲਾਕਿਆ ਵਿੱਚ ਕੈਂਪ ਲਗਾ ਕੇ ਮਰੀਜ਼ਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਨਗੇ.।ਉਨ੍ਹਾਂ ਕਿਹਾ ਕਿ ਐਸ.ਜੀ.ਆਰ.ਡੀ ਚੈਰੀਟੇਬਲ ਹਸਪਤਾਲ ਆਪਣੇ ਹੋਣਹਾਰ ਸਰਜਨ ਅਤੇ ਲੈਸ ਸੁਵਿਧਾਵਾ ਨਾਲ ਮਰੀਜ਼ਾਂ ਨੂੰ ਆਧੁਨਿਕ ਤਰਨੀਕ ਨਾਲ ਬਹੁਤ ਹੀ ਸੱਸਤਾ ਇਲਾਜ਼ ਮੁਹੱਈਆ ਕਰਵਾ ਰਿਹਾ ਹੈ ਅਤੇ ਅਗਾਂਹ ਵੀ ਕਰਵਾੳਂੁਦਾ ਰਹੇਗਾ.
ਇਸ ਮੌਕੇ ਡਾ. ਮਨਜੀਤ ਸਿੰਘ ਉਪਲ ਡਾਇਰੈਕਟਰ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਡਾ. ਅਰਵਿੰਦਰ ਸਿੰਘ ਸੂਦ ਪ੍ਰੋ. ਤੇ ਮੁਖੀ ਈ.ਐਨ.ਟੀ ਵਿਭਾਗ, ਡਾ. ਗੁਰਸ਼ਰਨ ਸਿੰਘ ਪ੍ਰੋ. ਤੇ ਮੁੱਖੀ ਬੱਚਿਆਂ ਦਾ ਵਿਭਾਗ, ਡਾ. ਵਨੀਤਾ ਸਰੀਨ ਪ੍ਰੋਫੈਸਰ ਈ.ਐਨ.ਟੀ, ਡਾ. ਪ੍ਰਜਾਪਾ ਪ੍ਰੋਫੈਸਰ ਈ.ਐਨ.ਟੀ, ਡਾ. ਜਸਕਰਨ ਸਿੰਘ ਪ੍ਰੋਫੈਸਰ ਈ.ਐਨ.ਟੀ, ਡਾ. ਭਾਨੂੰ ਭਾਰਦਵਾਜ ਐਸੋਸੀਏਟ ਪ੍ਰੋਫੈਸਰ ਈ.ਐਨ.ਟੀ, ਡਾ. ਸੁਮੰਤ ਸਿੰਗਲਾ ਐਸੋਸੀਏਟ ਪ੍ਰੋਫੈਸਰ ਈ.ਐਨ.ਟੀ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜ਼ੂਦ ਸਨ।