ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਹਾਇਰ ਐਜੂਕੇਸ਼ਨ ਐਂਡ ਲੈਂਗੁਏਜ਼ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਤੌਰ ‘ਤੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਅਧਿਆਪਕਾਂ ਲਈ ਅਲੁਮਨੀ ਮੀਟ ਦਾ ਆਯੋਜਨ ਕੀਤਾ ਗਿਆ।ਸ਼੍ਰੀਮਤੀ ਰਾਧੀਕਾ ਤਰੁਣ ਚੁੱਘ ਡਾਇਰੈਕਟਰ ਇੰਸਟੀਚੀਊਟ ਫਾਰ ਸਕਿਲ ਡਿਵਲਪਮੈਂਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਸ਼੍ਰੀਮਤੀ ਰਾਧੀਕਾ ਤਰੁਣ ਚੁੱਘ ਦਾ ਸੁਆਗਤ ਨੰਨ੍ਹੇ ਪੌਦੇ ਭੇਂਟ ਕਰਕੇ ਕੀਤਾ।ਉਨਾਂ ਨੇ ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਸ਼੍ਰੀਮਤੀ ਅਮਨ, ਪ੍ਰਿੰਸੀਪਲ ਸੇਂਟ ਸੋਲਜ਼ਰ ਈਲੀਟ ਕੌਨਵੈਂਟ ਸਕੂਲ ਚਵਿੰਡਾ ਦੇਵੀ ਮਿਸ ਸਿੰਮੀ, ਕੋਆਰਡੀਨੇਟਰ ਡੀ.ਏ.ਵੀ ਪਬਲਿਕ ਸਕੂਲ, ਅੰਮ੍ਰਿਤਸਰ, ਸ਼੍ਰੀਮਤੀ ਅਨੁ ਸ਼ਰਮਾ, ਪ੍ਰਿੰਸੀਪਲ ਐਂਡ ਡਾਇਰੈਕਟਰ, ਸ਼ਾਈਨਿੰਗ ਸਟਾਰ ਸਕੂਲ ਅੰਮ੍ਰਿਤਸਰ, ਮਿਸ ਨੀਨਾ ਸੀਨੀਅਰ ਅਲੁਮਨੀ ਦਾ ਵੀ ਨੰਨ੍ਹੇ ਪੌਦਿਆਂ ਨਾਲ ਸੁਆਗਤ ਕੀਤਾ।
ਆਪਣੇ ਸੰਬੋਧਨ `ਚ ਉਹਨਾਂ ਨੇ ਸਭ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸੈਕਰੇਟਰੀ ਹਾਇਰ ਐਜੂਕੇਸ਼ਨ ਦਾ ਸਕੂਲਾਂ ਅਤੇ ਕਾਲਜਾਂ `ਚ ਤਾਲਮੇਲ ਸਥਾਪਤ ਕਰਨ ਲਈ ਇਸ ਤਰ੍ਹਾਂ ਦੇ ਆਯੋਜਨ ਲਈ ਧੰਨਵਾਦ ਕੀਤਾ।ਉਹਨਾਂ ਨੇ ਸਾਬਕਾ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਨ ਦਾ ਖੇਤਰ ਇੱਕ ਐਸਾ ਖੇਤਰ ਹੈ, ਜਿਥੇ ਉਹ ਇਕ ਦੀਵੇ ਤੋਂ ਕਈ ਦੀਵੇ ਬਾਲ ਕੇ ਸਮਾਜ `ਚ ਗਿਆਨ ਦੇ ਪ੍ਰਕਾਸ਼ ਦਾ ਫੈਲਾ ਸਕਦੀਆਂ ਹਨ।ਉਹਨਾਂ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਕੀਤੇ ਗਏ ਕੰਮਾਂ ਲਈ ਮੁੱਖ ਮਹਿਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਕੇਵਲ ਅਹੁੱਦੇ ਪ੍ਰਾਪਤ ਕਰਨ ਲਈ ਨਾ ਹੋ ਕੇ ਵਿਦਿਆਰਥਣਾਂ ਦੇ ਹੁਨਰ ਨੂੰ ਵਿਕਸਿਤ ਕਰਨ ਦਾ ਜ਼ਰੀਆ ਬਣੇ।
ਮੁੱਖ ਮਹਿਮਾਨ ਸ਼੍ਰੀਮਤੀ ਰਾਧੀਕਾ ਨੇ ਸਾਬਕਾ ਵਿਦਿਆਰਥਣ ਦੇ ਰੂਪ `ਚ ਕਾਲਜ `ਚ ਬਤੀਤ ਕੀਤੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਾਲਜ ਦੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ।
ਸੁਦਰਸ਼ਨ ਕਪੂਰ ਨੇ ਸਾਬਕਾ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿੱਖਣ ਦੀ ਪ੍ਰਵਿਰਤੀ ਹਮੇਸ਼ਾਂ ਕਾਇਮ ਰੱਖਣੀ ਚਾਹੀਦੀ ਹੈ।
ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਸ਼੍ਰੀਮਤੀ ਕੁਲਪ੍ਰੀਤ ਬਿੰਦਰਾ ਅਤੇ ਸ਼੍ਰੀਮਤੀ ਸੁਖਰਾਜ ਨੇ ਸਾਰਿਆਂ ਨਾਲ ਕਾਲਜ `ਚ ਬਤੀਤ ਕੀਤੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।ਡਾ. ਸੁਨੀਤਾ ਸ਼ਰਮਾ ਪੰਜਾਬੀ ਵਿਭਾਗ ਨੇ ਆਪਣੀ ਸਵੈ-ਰਚਿਤ ਕਵਿਤਾ ਸੁਣਾਈ ਅਤੇ ਕਾਲਜ ਦੀ ਵਿਦਿਆਰਥਣ ਜੋਬਨਰੂਪ ਛੀਨਾ (ਐਮ.ਏ ਪੰਜਾਬੀ, ਸਮੈਸਟਰ ਦੂਜਾ) ਨੇ ਆਪਣੀ ਕਵਿਤਾ ਤਰੱਣੁਮ `ਚ ਸੁਣਾ ਕੇ ਸਭ ਨੂੰ ਮੰਤਰ-ਮੁਗਧ ਕੀਤਾ।ਅੰਤ `ਚ ਡਾ. ਰਾਣੀ ਮੁੱਖੀ ਪੰਜਾਬੀ ਵਿਭਾਗ ਨੇ ਸਾਰਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਅਨੀਤਾ ਨਰੇਂਦਰ ਡੀਨ ਅਲੁਮਨੀ ਨੇ ਕੀਤਾ।
ਇਸ ਮੌਕੇ ਡਾ. ਸ਼ੈਲੀ ਜੱਗੀ ਨੋਡਲ ਅਫਸਰ ਸਹਿਤ ਹੋਰ ਐਸੋਸੀਏਟ ਡੀਨ ਸ਼੍ਰੀਮਤੀ ਸ਼ੈਫਾਲੀ ਜੌਹਰ, ਡਾ. ਨੀਤੂ ਬਾਲਾ, ਡਾ. ਰਾਣੀ, ਡਾ. ਪ੍ਰਿਯੰਕਾ ਬੱਸੀ, ਸ਼੍ਰੀਮਤੀ ਅੰਤਰਪ੍ਰੀਤ ਅਤੇ ਡਾ. ਅਦਿਤੀ ਵੀ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …