Thursday, July 3, 2025
Breaking News

ਅਕਾਲ ਪੁਰਖ ਕੀ ਫੌਜ ਨੇ ਸਿੱਖ ਵਾਤਾਵਰਨ ਦਿਵਸ ‘ਤੇ ਸ੍ਰੀ ਦਰਬਾਰ ਸਾਹਿਬ ਦੁਆਲੇ ਬੂਟੇ ਰੱਖਣ ਦੀ ਮੁਹਿੰਮ ਆਰੰਭੀ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫੌਜ ਵਲੋਂ ਸਿੱਖ ਵਾਤਾਵਰਨ ਦਿਵਸ ਮਨਾਉਂਦਿਆਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬੂਟੇ ਰੱਖਣ ਦੀ ਮੁਹਿੰਮ ਆਰੰਭੀ ਗਈ।ਜਿਸ ਤਹਿਤ ਸੰਸਥਾ ਦੇ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਹਰਜੀਤ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਜੌੜਾ, ਹਰਪ੍ਰੀਤ ਸਿੰਘ ਲੰਗਰ ਹਾਲ, ਉਂਕਾਰ ਸਿੰਘ ਗੋਪੀ, ਬਖਸ਼ੀਸ਼ ਸਿੰਘ, ਮਨਪ੍ਰੀਤ ਸਿੰਘ, ਇੰਦਰਪਾਲ ਸਿੰਘ, ਗੁਰਵਿੰਦਰ ਸਿੰਘ ਵਾਲੀਆਂ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਸਾਹਿਬਜੋਤ ਸਿੰਘ, ਰਜਿੰਦਰ ਸਿੰਘ ਆਦਿ ਨੇ ਅਰਦਾਸ ਕਰਕੇ ਇਸ ਸੇਵਾ ਵਿਚ ਹਿੱਸਾ ਪਾਇਆ।ਜਿਸ ਦੇ ਚੱਲਦਿਆਂ ਆਉਣ ਵਾਲੇ ਸਮੇਂ ਵਿਚ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ ਸਵੱਛ ਅਤੇ ਪ੍ਰਦੂਸ਼ਣ ਰਹਿਤ ਬਣੇਗਾ।
                ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਸਿੱਖ ਵਾਤਾਵਰਣ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ 1000 ਗਮਲੇ ਰੱਖੇ ਜਾਣਗੇ।ਅੱਜ ਹੋਟਲ ਅੰਮ੍ਰਿਤਸਰ ਰੈਜ਼ੀਡੇਂਸੀ ਸਰਾਂ ਵਾਲੀ ਸਾਈਡ ਦੀ ਛੱਤ ‘ਤੇ ਗਮਲੇ ਰੱਖੇ ਗਏ ਹਨ।ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹਰੇਕ ਪਰਿਵਾਰ ਇੱਕ ਗਮਲੇ ਦੀ ਸੇਵਾ ਜਰੂਰ ਕਰੇ।
               ਐਡਵੋਕੇਟ ਨੇ ਛੱਤ ਉਪਰ ਗਮਲੇ ਰੱਖਣ ਲਈ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਪਾਰਕ ਅਦਾਰਿਆਂ ਅਤੇ ਘਰਾਂ ਵਿੱਚ ਰਹਿਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਕਾਰਜ਼ ਲਈ ਉਨਾਂ ਨਾਲ ਸੰਪਰਕ ਕਰਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …