Tuesday, July 15, 2025
Breaking News

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਸ਼ੁਰੂ ਕੀਤੀ ਗਈ “ਸਾਈਬਰ ਕਰਾਇਮ ਹੈਲਪ ਡੈਸਕ ਨੰ. 247

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਅੱਜ ਦਾ ਯੁੱਗ ਡਿਜ਼ੀਟਲ ਹੈ, ਇਸ ਦੀ ਸਾਡੀ ਰਜ਼ ਮਰਹਾ ਦੀ ਜਿੰਦਗੀ ਵਿੱਚ ਕਾਫੀ ਮਹੱਤਤਾ ਹੈ।ਇਸ ਦੀ ਵਰਤੋਂ ਨਾਲ ਜਿਥੇ ਸਾਡੇ ਸਮੇਂ ਦੀ ਬੱਚਤ ਹੁੰਦੀ, ਉਸਦੇ ਨਾਲ ਨਾਲ ਵਪਾਰ, ਪੈਸੇ ਦਾ ਲੈਣ-ਦੇਣ ਅਤੇ ਪ੍ਰੀਦੋ-ਫਰੋਖਤ ਕਰਨੀ ਵੀ ਸੁਖਾਲੀ ਹੋ ਜਾਂਦੀ ਹੈ।ਇਸ ਤਕਨੀਕ ਦਾ ਫਾਇਦਾ ਤਾਂ ਬਹੁਤ ਹੈ, ਪਰ ਕੁੱਝ ਸਮੇਂ ਤੋਂ ਠੱਗ ਕਿਸਮ ਦੇ ਵਿਅਕਤੀਆਂ ਵਲੋਂ ਇਸ ਤਕਨੀਕ ਦਾ ਗਲਤ ਇਸਤੇਮਾਲ ਕਰਦੇ ਹੋਏ ਲੋਕਾਂ ਨਾਲ ਕਈ ਤਰ੍ਹਾਂ ਦੇ ਢੰਗ ਅਪਣਾ ਕੇ ਆਨਲਾਈਨ, (ਸਾਈਬਰ ਕਰਾਇਮ ਠੱਗੀਆਂ ਮਾਰ ਰਹੇ ਹਨ।ਜੋ ਸਾਈਬਰ ਕਰਾਇਮ ਨਾਲ ਸਬੰਧਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਸਾਲ-2022 ਦੌਰਾਨ ਕੁੱਲ 822 ਸ਼ਿਕਾਇਤਾਂ ਮਿਲੀਆਂ ਹਨ।
                     ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਵਿਖੇ “ਸਾਈਬਰ ਕਰਾਇਮ ਹੈਲਪ ਡੈਸਕ 247 ਟੋਲ ਫ੍ਰੀ ਨੰਬਰ 1930 ਅਤੇ 97811-30811 ਦੀ ਸ਼ੁਰੂਆਤ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਵਲੋਂ ਕੀਤੀ ਗਈ। ਡਾ:ਮਨਪ੍ਰੀਤ ਸ਼ੀਂਹਮਾਰ ਏ.ਸੀ.ਪੀ ਸਾਈਬਰ ਕਰਾਇਮ ਐਂਡ ਫਰਾਂਸਿਕ, ਅੰਮ੍ਰਿਤਸਰ ਨੋਡਲ ਅਫ਼ਸਰ ਅਤੇ ਇੰਸਪੈਕਟਰ ਅਨੂਪ ਕੁਮਾਰ, ਇੰਚਾਰਜ਼ ਸਾਈਬਰ ਕਰਾਇਮ ਅੰਮ੍ਰਿਤਸਰ ਤਾਇਨਾਤ ਕੀਤੇ ਗਏ ਹਨ।
                  ਜੇਕਰ ਕਿਸੇ ਵਿਅਕਤੀ ਨਾਲ ਆਨਲਾਈਨ ਠੱਗੀ ਹੁੰਦੀ ਹੈ ਤਾਂ ਉਸ ਦੀ ਸ਼ਿਕਾਇਤ ਹੈਲਪ ਡੈਸਕ ਤੇ ਲੈ ਕੇ ਯੂ.ਆਈ.ਡੀ ਨੰਬਰ ਲਗਾ ਕੇ ਬਿਨਾਂ ਸਮਾਂ ਗਵਾਏ ਤੁਰੰਤ ਕਾਰਵਾਈ ਕੀਤੀ ਜਾਵੇਗੀ।ਕਿਉਂਕਿ ਪਹਿਲੇ 24 ਘੰਟੇ (ਗੋਲਡਨ ਟਾਈਮ ਹੁੰਦਾ ਹੈ ਜੇ ਪੀੜਤ ਸਾਈਬਰ ਕਰਾਇਮ ਨਾਲ ਸਬੰਧਤ ਸਕਾਇਤ 24 ਘੰਟੇ ਅੰਦਰ ਕਰਦਾ ਹੈ ਤਾਂ ਉਸ, ਨਾਲ ਹੋਏ ਵਿੱਤੀ ਨੁਕਸਾਨ ਵਿੱਚ ਗਈ ਰਕਮ ਨੂੰ ਸਬੰਧਤ ਅਦਾਰੇ ਨਾਲ ਰਾਬਤਾ ਕਾਇਮ ਕਰਕੇ ਫਰੀਜ਼ ਤੇ ਵਾਪਸ ਵੀ ਕਰਵਾਇਆ ਜਾ ਸਕਦਾ ਹੈ।ਪੀੜ੍ਹਤ ਨੂੰ ਸ਼ਿਕਾਇਤ ਦੇ ਨਿਪਟਾਰੇ ਲਈ ਕਈ ਥਾਵਾਂ ਤੇ ਨਹੀ ਜਾਣਾ ਪਵੇਗਾ, ਇਹ ਸਾਈਬਰ ਹੈਲਪ ਡੈਸਕ ਸਿੰਗਲ ਵਿੰਡੋ ਇੰਟਰਫੇਸ ਵਜੋ ਕੰਮ ਕਰੇਗਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …