Sunday, December 22, 2024

ਪੁਲਿਸ ‘ਤੇ ਇਨਸਾਫ ਨਾ ਦੇਣ ਦੇ ਲਾਏ ਦੋਸ਼

PPN2511201417

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਹੋਈ ਸਿਮਰਪ੍ਰੀਤ ਕੋਰ ਨਾਲ ਹਨ ਉਸ ਦੇ ਪਿਤਾ ਮਨਜੀਤ ਸਿੰਘ ਤੇ ਮਾਤਾ।
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ)  ਇੱਕ ਵਿਆਹੁਤਾ ਨੇ  ਪੁਲਿਸ ‘ਤੇ ਉਸ ਦੇ ਸਹੁਰਿਆਂ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ।ਪ੍ਰੈਸ ਕਾਨਫਰੰਸ ਦੌਰਾਨ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੱਕ ਬੇਟੇ ਦੀ ਮਾਂ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਪਰਮਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕੋਟ ਆਤਮਾ ਰਾਮ ਨਾਲ ਪੂਰੇ ਰੀਤੀ ਰਿਵਾਜ਼ ਨਾਲ ਹੋਇਆ ਸੀ ਅਤੇ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਹਰ ਤਰਾਂ ਦਾ ਸਮਾਨ ਦਿੱਤਾ ਸੀ।ਪ੍ਰੰਤੂ ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਉਸ ਦੇ ਸਹੁਰੇ ਅਮਰੀਕ ਸਿੰਘ, ਸੱਸ ਭੋਲੀ, ਨਨਾਣ ਹਰਪ੍ਰੀਤ ਕੋਰ ਜੋ ਵਿਆਹੀ ਹੋਈ ਹੋਣ ਦੇ ਬਾਵਜੂਦ ਵੀ ਆਪਣੇ ਪੇਕੇ ਘਰ ਰਹੀ ਹੈ ਅਤੇ ਦਿਉਰ ਪ੍ਰਿੰਸ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਮਾਰਕੁੱਟ ਵੀ ਕੀਤੀ ਜਾਂਦੀ ਸੀ।ਇਸ ਹਾਲਾਤ ਵਿੱਚ ਰਿਸ਼ਤੇਦਾਰਾਂ ਤੇ ਗਲੀ ਮੁਹੱਲੇ ਵਾਲਿਆਂ ਨੇ ਕਈ ਵਾਰ ਉਨਾਂ ਦਾ ਫੈਸਲਾ ਵੀ ਕਰਵਾਇਆ, ਪਰ ਇਸ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਦਾ ਉਹੀ ਵਤੀਰਾ ਰਿਹਾ ਤੇ ਅਖੀਰ ਉਦੋਂ ਹੱਦ ਹੋ ਗਈ ਜਦ 1 ਜਨਵਰੀ 2014 ਉਸ ਨੂੰ ਉਸ ਦੇ ਸਹੁਰਾ ਪ੍ਰੀਵਾਰ ਵਾਲਿਆਂ ਨੇ ਉਸ ਦੀ ਮਿਲ ਕੇ ਕੁੱਟਮਾਰ ਕੀਤੀ ਤੇ ਹੋਰ ਦਾਜ ਲਿਆਉਣ ਦੀ ਮੰਗ ਕਰਦਿਆਂ ਘਰੋਂ ਬਾਹਰ ਕੱਢ ਦਿਤਾ।
ਇਸ ਮੌਕੇ ਵਿਆਹੁਤਾ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਆਪਣੇ ਛੋਟੇ ਜਿਹੇ ਬੱਚੇੇ ਨਾਲ ਉਨਾਂ ਪਾਸ ਆ ਗਈ ਅਤੇ ਦੁਖੀ ਹੋ ਕੇ ਉਨਾਂ ਨੇ ਲੜਕੀ ਦੇ ਸਹੁਰਾ ਪਰਿਵਾਰ ਖਿਲਾਫ ਪੁਲਿਸ ਪਾਸ ਸ਼ਿਕਾਇਤ ਕਰ ਦਿੱਤੀ, ਪ੍ਰੰਤੂ ਅਜੇ ਤੱਕ ਉਨਾਂ ਨੂੰ ਕੋਈ ਇਨਸਾਫ ਨਹੀ ਮਿਲਿਆ।ਇਸ ਸਬੰਧੀ ਜਦੋਂ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਸ੍ਰੀ ਪ੍ਰਵੇਸ਼ ਚੋਪੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨਾਂ ਵਲੋਂ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਖਿਲਾਫ ਛੇਤੀ ਕਾਰਵਾਈ ਕੀਤੀ ਜਾਵੇਗੀ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply