ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – 2022 ‘ਚ ਉਚ ਬਾਜ਼ਾਰ ਹਿੱਸੇਦਾਰੀ ਵਿੱਚ ਪਿਛਲੇ 17 ਸਾਲਾਂ ਤੋਂ ਡੀਲਰ ਨੰਬਰ ਇਕ ਨਾਵਲਟੀ ਨੇ 2022 ਵਿੱਚ 8 ਸਰਵਉਚ ਸਲਾਨਾ ਇਨਾਮ ਹਾਸਲ ਕੀਤੇ ਹਨ।ਸੇਲਜ਼ ਐਂਡ ਸਰਵਿਸ ਟੀਮ ਵਲੋਂ ਐਚ.ਐਮ.ਆਈ.ਐਲ ਦੇ ਪ੍ਰਬੰਧ ਨਿਰਦੇਸ਼ਕ ਤਰੁਣ ਗਰਗ ਨੇ ਨਾਵੇਲਟੀ ਟੀਮ ਦੇ ਮੈਬਰਾਂ ਨੂੰ ਸਨਮਾਨਿਤ ਕੀਤਾ ਹੈ।ਉਨਾਂ ਨੇ ਨਵੀਨਤਾ ਹੁੰਡਈ ਅੰਮ੍ਰਿਤਸਰ ਵਿੱਚ ਮੋਬਾਇਲ ਵੈਨ ਸੇਵਾ ਦਾ ਸ਼ੁਭਆਰੰਭ ਕੀਤਾ।ਮੋਬਾਇਲ ਸਰਵਿਸ ਵੈਨ ਨੂੰ ਹੁੰਡਈ ਇੰਡਿਆ ਨੇ ਪੂਰੇ ਭਾਰਤ ਵਿੱਚ ਗਾਹਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਲਾਂਚ ਕੀਤਾ ਹੈ।ਵਿਸ਼ੇਸ਼ ਰੂਪ ‘ਚ ਪੇਂਡੂ ਇਲਾਕਿਆਂ ਵਿੱਚ ਉਭਰਦੇ ਸ਼ਹਿਰਾਂ ਵਿੱਚ ਪਹੁੰਚ ਅਤੇ ਗਾਹਕਾਂ ਦੀ ਖੁਸ਼ੀ ਨੂੰ ਵਧਾਉਣ ਲਈ 2022 ਦੇ ਅੰਤ ਤੱਕ ਕੁੱਲ 100 ਵੈਨਾਂ ਸ਼ੁਰੂ ਕਰਨ ਦੀ ਯੋਜਨਾ ਹੈ।ਪਹਿਲੀ ਮੋਬਾਇਲ ਸਰਵਿਸ ਵੈਨ ਅਗਸਤ 2020 ਵਿੱਚ ਮੇਰਠ (ਯੂ.ਪੀ) ਵਿੱਚ ਲਾਂਚ ਕੀਤੀ ਗਈ ਸੀ।ਮੋਬਾਇਲ ਸਰਵਿਸ ਵੈਨ ਨੂੰ ਪੀ.ਐਮ.ਐਸ ਮਾਮੂਲੀ ਮੁਰੰਮਤ, ਧੁਆਈ ਬਾਹਰੀ ਸੁੰਦਰਤਾ, ਅੰਡਰ ਬਾਡੀ ਇੰਸਪੈਕਸ਼ਨ, ਵਹੀਲ ਬੈਲੇਂਸਿੰਗ ਅਤੇ ਆਉਟ ਰੀਚ ਕੈਂਪ ਆਦਿ ਕੰਮ ਕਰਣ ਲਈ ਉਪਯੁੱਕਤ ਸਮਾਨ ਨਾਲ ਸਥਾਪਿਤ ਕੀਤਾ ਗਿਆ ਹੈ।ਇਸ ਵਿਚ ਹਾਇਡਰੋਲਿਕ ਕੈਂਚੀ, ਲਿਫਟ ਵਹੀਲ, ਬੈਲੇਂਸਰ, ਏਅਰ ਕੰਪ੍ਰੇਸ਼ਰ, ਟੂਲ ਟਰਾਲੀ ਵਾਸ਼ਿੰਗ ਪੰਪ, ਵੈਕਿਊਮ ਕਲੀਨਰ ਅਤੇ ਹੋਰ ਸਮੱਗਰੀ ਚੱਲਦੇ ਫਿਰਦੇ ਉਪਲੱਬਧ ਹੈ।ਮੋਬਾਇਲ ਸਰਵਿਸ ਵੈਨ ਦਾ ਉਦੇਸ਼ ਪੈਨ ਇੰਡਿਆ ਨੂੰ ਨਿਰੰਤਰ ਗਾਹਕ ਸਹਾਇਤਾ ਪ੍ਰਦਾਨ ਕਰਦਾ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …