ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸ’ਗੂ) ੁ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 16ਵੇਂ ਸਕੂਲ ਮੁਕਾਬਲਿਆਂ ਦਾ ਸ਼ੁਭ ਆਰੰਭ ਅ’ਜ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਹੋਇਆ।ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੁਆਰਾ ਆਯੋਜਿਤ ਇਹਨਾਂ ਮੁਕਾਬਲਿਆਂ ਵਿੱਚ ਸਕੂਲਾਂ ਦੇ 650 ਵਿਦਿਆਰਥੀ ਭਾਗ ਲੈਣਗੇ ਅਤੇ ਵੱਖੁਵੱਖ ਖੇਡਾਂ ਵਿੱਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕਰਨਗੇ।ਖੇਡਾਂ ਦੇ ਆਰੰਭ ਦੇ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ ਸz. ਚਰਨਜੀਤ ਸਿੰਘ ਚੱਢਾ ਜੀ ਦੀ ਪ੍ਰਧਾਨਗੀ ਵਿੱਚ ਇੱਕ ਉਦਘਾਟਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਅੰਤਰੁਰਾਸ਼ਟਰੀ ਐਥਲੀਟ ਸz. ਮਨਜੀਤ ਸਿੰਘ ਭੁੱਲਰ ਡਵੀਜ਼ਨਲ ਓਪਰੇਟਿੰਗ ਮੈਨੇਜਰ ਉਤਰੀ ਰੇਲਵੇ ਮੁੱਖ ਮਹਿਮਾਨ ਅਤੇ ਸz. ਹਰਮਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਦੀ ਬੈਂਡ ਟੀਮ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ।ਸਕੂਲ ਦੇ ਪਿ੍ਰੰਸੀਪਲ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਵਿਦਿਆਰਥੀਆਂ ਨੂੰ ਸੱਚੀੁਸੁੱਚੀ ਖੇਡ ਭਾਵਨਾ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਅਤੇ ਮੁੱਖ ਮਹਿਮਾਨ ਵ’ਲੋਂ ਝੰਡਾ ਫਹਿਰਾਇਆ ਗਿਆ ਅਤੇ ਰੰਗ ਬਿਰੰਗੇ ਗੁਬਾਰੇ ਅਸਮਾਨ ਵਿੱਚ ਛੱਡ ਕੇ ਖੇਡਾਂ ਦਾ ਆਰੰਭ ਕੀਤਾ ਗਿਆ।
ਸਕੂਲ ਦੀ ਟੇਬਲ ਟੈਨਿਸ ਦੀ ਖਿਡਾਰਨ ਨਵਸੀਰਤ ਕੌਰ ਨੇ ਸਾਰੇ ਵਿਦਿਆਰਥੀਆਂ ਵ’ਲੋਂ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਇਹਨਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਸਹੁੰ ਚੁੱਕੀ । ਉਦਘਾਟਨੀ ਸਮਾਰੋਹ ਦੇ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕ ਗੀਤ ਅਤੇ ਨਾਚ ਰਾਹੀਂ ਵਿਦਿਆਰਥੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਖਾਲਸਾਈ ਖੇਡ ਗਤਕੇ ਦਾ ਵੀ ਪ੍ਰਦਰਸ਼ਨ ਕੀਤਾ ਗਿਆ।ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ 26 ਤੋਂ 28 ਨਵੰਬਰ ਤੱਕ ਚੱਲਨਗੇ ਅਤੇ ਇਹਨਾਂ ਵਿੱਚ ਵੱਖੁਵੱਖ ਸਕੂਲਾਂ ਵਿੱਚ ਵੱਖੁਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ।ਜੀ. ਟੀ. ਰੋਡ ਸਕੂਲ ਵਿੱਚ ਤਾਈਕਵਾਂਡੋ, ਟੇਬਲ ਟੈਨਿਸ, ਬੈਡਮਿੰਟਨ ਅਤੇ ਰੱਸਾ ਟੱਪਣ ਦੇ ਮੁਕਾਬਲੇ ਸੁਪਰਵਾਈਜ਼ਰ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਕਰਵਾਏ ਜਾਣਗੇ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਵੱਲੋਂ ਸਾਰੇ ਖਿਡਾਰੀਆਂ ਨੂੰ ਸੁਭ ਕਾਮਨਾਵਾਂ ਦਿੱਤਅੀਾਂ ਗਈਆਂ।ਉਦਘਾਟਨੀ ਸਮਾਰੋਹ ਵਿੱਚ ਸz. ਪ੍ਰਿਤਪਾਲ ਸਿੰਘ ਸੇਠੀ ਐਡੀ: ਸੱਕਤਰ, ਸz. ਸਰਬਜੀਤ ਸਿੰਘ ਐਡੀ: ਸੱਕਤਰ, ਸ. ਸੁਰਿੰਦਰਪਾਲ ਸਿੰਘ ਵਾਲੀਆ, ਸz. ਨਿਰੰਜਨ ਸਿੰਘ, ਸz. ਲਖਬੀਰ ਸਿੰਘ ਖਿਆਲਾ, ਡਾ: ਐਚ. ਐਸ. ਸੰਧੂ, ਸz. ਦਰਸ਼ਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਮਹਿਮਾਨ ਸ਼ਾਮਲ ਹੋਏ । ਖੇਡਾਂ ਦੇ ਸੂਚਾਰੂ ਸੰਚਾਲਣ ਲਈ ਪ੍ਰਿੰਸੀਪਲ ਸੁਖਬੀਰ ਕੌਰ ਸਹਿੰਸਰਾ ਅਤੇ ਪਿ੍ਰੰਸੀਪਲ ਹਰਮੀਤ ਕੌਰ ਕਸੇਲ ਵੀ ਹਾਜ਼ਰ ਸਨ ।
Check Also
ਮਾਤਾ ਪੁਸ਼ਪਾ ਦੇਵੀ ਨਮਿਤ ਸ਼ਰਧਾਂਜਲੀ ਸਮਾਗ਼ਮ ਅੱਜ
ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਮਾਤਾ ਪੁਸ਼ਪਾ ਦੇਵੀ (83 ਸਾਲ) ਨੇ ਇੱਕ ਸੰਖੇਪ ਬਿਮਾਰੀ …