Sunday, December 22, 2024

ਉਪਕਾਰ ਸੰਧੂ ਵੱਲੋਂ ਅਕਾਲੀ ਦਲ ਸਰਕਲ ਤੇ ਵਾਰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਹਲਕਾ ਉਤਰੀ ਦੇ ਅਹੁੱਦੇਦਾਰਾਂ ਨਾਲ ਕੀਤੀ ਪਹਿਲੀ ਬੈਠਕ

PPN2611201401

ਬੈਠਕ ਦੌਰਾਨ ਉਪਕਾਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰੰਧਾਵਾ, ਰਛਪਾਲ ਸਿੰਘ ਬੱਬੂ, ਹਰਵਿੰਦਰ ਸਿੰਘ ਸੰਧੂ, ਸੰਦੀਪ ਭੁੱਲਰ, ਲਾਡੀ ਭੁੱਲਰ ਅਤੇ ਹੋਰ ਦਿਖਾਈ ਦਿੰਦੇ ਹੋਏ।
ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਦੁਬਾਰਾ ਪ੍ਰਧਾਨ ਬਣਨ ਤੋਂ ਬਾਅਦ ਸ਼ਹਿਰੀ ਜਥੇ ਦੀਆਂ ਸਰਕਲ ਅਤੇ ਵਾਰਡ ਦੀਆਂ ਬੈਠਕਾਂ ਦੇ ਕੀਤੇ ਗਏ ਸਿਲਸਿਲੇ ਅਤੇ ਲੜੀ ਦੇ ਤਹਿਤ ਅੱਜ ਅਕਾਲੀ ਜਥੇ ਦੇ ਦਫਤਰ ਵਿਚ ਹਲਕਾ ਉਤਰੀ ਦੇ ਸਰਕਲ, ਵਾਰਡ ਪ੍ਰਧਾਨਾਂ, ਅਹੁੱਦੇਦਾਰਾਂ, ਸਰਪੰਚਾਂ ਅਤੇ ਸੀਨੀਅਰ ਅਕਾਲੀ ਆਗੂਆਂ ਨਾਲ ਬੈਠਕ ਕੀਤੀ। ਜਿਸਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਵੱਲੋਂ ਕੀਤੀ ਗਈ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਸ਼ਾਮਿਲ ਹੋਏ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਸਾਰੇ ਅਹੁੱਦੇਦਾਰਾਂ ਨੂੰ ਪਾਰਟੀ ਲਈ ਵੱਧ ਚੜ੍ਹਕੇ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਜੱਥੇ ਦੀਆਂ ਸਰਕਲ ਅਤੇ ਵਾਰਡ ਦੀਆਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅੱਜ ਹਲਕਾ ਉਤਰੀ ਦੇ ਸੀਨੀਅਰ ਆਗੂਆਂ ਦੀ ਬੈਠਕ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਬਾਕੀ ਸਰਕਲਾਂ ਅਤੇ ਵਾਰਡਾਂ ਦੀਆਂ ਬੈਠਕਾਂ ਵੀ ਜ਼ਲਦੀ ਹੀ ਕੀਤੀਆਂ ਜਾਣਗੀਆਂ।
ਇਸ ਮੌਕੇ ਸਾਬਕਾ ਉਤਰੀ ਹਲਕੇ ਦੀਆਂ ਪੰਚਾਇਤਾਂ ਦੇ ਕੋਆਡੀਨੇਟਰ ਪਰਮਜੀਤ ਸਿੰਘ ਰਿੰਕੂ, ਕੌਂਸਲਰ ਨਰਿੰਦਰ ਸਿੰਘ ਤੁੰਗ, ਕੌਂਸਲਰ ਰਛਪਾਲ ਸਿੰਘ ਬੱਬੂ, ਸਰਪੰਚ ਕਮਲ ਬੰਗਾਲੀ, ਹੈਪੀ ਸਰਪੰਚ, ਸੁਖਦੇਵ ਸਿੰਘ ਹਨੇਰੀਆ, ਬਾਵਾ ਸਿੰਘ ਠੇਕੇਦਾਰ, ਜਗਤਾਰ ਸਿੰਘ ਜਥੇਦਾਰ, ਧੀਰਜ ਸ਼ਰਮਾਂ, ਸਰਕਲ ਪ੍ਰਧਾਨ ਸੰਦੀਪ ਭੁੱਲਰ, ਸਰਕਲ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ, ਵਿਸਾਖਾ ਸਿੰਘ, ਲਾਡੀ ਭੁੱਲਰ, ਜਸਪਾਲ ਸਿੰਘ, ਜਥੇ ਦੇ ਵਿੱਤ ਸਕੱਤਰ ਰਣਜੀਤ ਸਿੰਘ ਰਾਣਾ ਸ਼ਰੀਫਪੁਰਾ, ਹਰਪਾਲ ਸਿੰਘ, ਸਰਦੂਲ ਸਿੰਘ, ਸਤਪਾਲ ਸਿੰਘ ਮੋਹਰ, ਬਲਬੀਰ ਸਿੰਘ ਜੁਗਨੂੰ,  ਬਲਜੀਤ ਸਿੰਘ ਗਿੱਲ, ਗੁਰਜੰਟ ਸਿੰਘ ਜੈਂਟੀ, ਦਲਜੀਤ ਸਿੰਘ ਟੀਟੂ, ਬਲਜਿੰਦਰ ਬੰਟੀ, ਬਿੱਲਾ ਸੰਧੂ, ਭੁਪਿੰਦਰ ਸਿੰਘ ਪ੍ਰਿੰਸ, ਬਲਵਿੰਦਰ ਸਿੰਘ ਕਾਲਾ, ਰਮਨਪ੍ਰੀਤ ਸਿੰਘ ਗੋਰਾ, ਬਲਜੀਤ ਸਿੰਘ, ਤਿਲਕ ਰਾਜ, ਹਰਦੀਪ ਭੁੱਲਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply