Thursday, May 29, 2025
Breaking News

ਗੁਰਸ਼ਰਨ ਸਿੰਘ ਪੁਰਸਕਾਰ ਨਾਲ ਸਨਮਾਨਿਤ ਹੋਣਗੇੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ

ਸਮਰਾਲਾ, 17 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਅਤੇ ਉਘੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।ਜਿਸ ਵਿਚ ਪੁਰਸਕਾਰ ਪ੍ਰਾਪਤਕਰਤਾ ਨੂੰ 21000/- ਰੁਪਏ ਬਤੌਰ ਇਨਾਮ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।ਇਹ ਪੁਰਸਕਾਰ ਅਕਾਦਮੀ ਵਲੋਂ ਆਯੋਜਿਤ ਇੱਕ ਵਿਸ਼ੇਸ ਸਮਾਰੋਹ ਦੌਰਾਨ ਸਨਮਾਨਿਤ ਕਰਕੇ ਦਿੱਤਾ ਜਾਵੇਗਾ।ਪੁਰਸਕਾਰਾਂ ਵਿੱਚ ਨਕਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਚਿੰਨ੍ਹ ਅਤੇ ਦੁਸ਼ਾਲਾ ਪ੍ਰਦਾਨ ਕੀਤਾ ਜਾਵੇਗਾ।ਪੁਰਸਕਿ੍ਰਤ ਸਖਸ਼ੀਅਤ ਬਾਰੇ ਖੋਜ਼ ਪੱਤਰ ਵੀ ਲਿਖਵਾਇਆ ਜਾਵੇਗਾ। ਕਹਾਣੀਕਾਰ ਸੁਖਜੀਤ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਡਾ. ਸੁਰਜੀਤ ਪਾਤਰ, ਡਾ. ਰਵਿੰਦਰ ਭੱਠਲ, ਪ੍ਰੋ. ਡਾ. ਗੁਰਭਜਨ ਸਿੰਘ ਗਿੱਲ (ਤਿੰਨੇ ਸਾਬਕਾ ਪ੍ਰਧਾਨ) ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਐਸ.ਪੀ ਸਿੰਘ ਅਤੇ ਕਹਾਣੀਕਾਰ ਸੁਖਜੀਤ ਸ਼ਾਮਲ ਸਨ।ਪੁਰਸਕਾਰ ਕਮੇਟੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਲੇਖਕਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ‘ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।ਕਹਾਣੀਕਾਰ ਸੁਖਜੀਤ ਅਨੁਸਾਰ ਪ੍ਰਧਾਨਗੀ ਮੰਡਲ ਅਤੇ ਪੁਰਸਕਾਰ ਪੜਤਾਲ ਕਮੇਟੀ ਵਲੋਂ ਡੂੰਘੇ ਵਿਚਾਰ ਵਟਾਂਦਰੇ ਉਪਰੰਤ ਇਕ ਰਾਏ ਬਣਾ ਕੇ ਸਰਬਸੰਮਤੀ ਨਾਲ ਇਹਨਾਂ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ।ਜਿਹਨਾਂ ਵਿਚ ਮਾਸਟਰ ਤਰਲੋਚਨ ਸਿੰਘ ਸਮਰਾਲਾ ਤੋਂ ਇਲਾਵਾ ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਸੱਤ ਹੋਰ ਲੇਖਕਾਂ ਨੂੰ ਵੀ ਪੁਰਸਕਾਰ ਲਈ ਚੁਣਿਆ ਗਿਆ ਹੈ।
                    ਕਹਾਣੀਕਾਰ ਸੁਖਜੀਤ ਨੇ ਦੱਸਿਆ ਕਿ ਸਾਰੇ ਪੁਰਸਕਾਰਾਂ ਦਾ ਫੈਸਲਾ ਸਰਬਸੰਮਤੀ ਨਾਲ ਹੋਇਆ।ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ਪੁਰਸਕਾਰ ਦੇਣ ਦੇ ਐਲਾਨ ਤੇ ਵੱਡੀ ਗਿਣਤੀ ਵਿਚ ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜਿਕ ਕਾਰਜਕਰਤਾਵਾਂ ਵਲੋਂ ਵਧਾਈਆਂ ਦਿੰਦੇ ਹੋਏ ਕਿਹਾ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮਾਸਟਰ ਤਰਲੋਚਨ ਸਿੰਘ ਦੀ ਸਾਹਿਤਕ ਘਾਲਣਾ ਦੀ ਪਛਾਣ ਤਾਂ ਕੀਤੀ ਗਈ ਪਰ ਬਹੁਤ ਹੀ ਦੇਰ ਬਾਅਦ।ਉਹਨਾਂ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਇਸ ਪੁਰਸਕਾਰ ਦੇ ਸਹੀ ਹੱਕਦਾਰ ਹਨ।ਉਹਨਾਂ ਨੂੰ ਮੁਬਾਰਕਾਂ ਦੇਣ ਵਾਲਿਆਂ ਵਿੱਚ ਮੁੱਖ ਤੌਰ ‘ਤੇ ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ, ਉਹਨਾਂ ਦੀ ਬੇਟੀ ਅਰੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਉਹਨਾਂ ਨੂੰ ਫੋਨ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ।
                 ਇਸ ਤੋਂ ਇਲਾਵਾ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਆਰਟ ਸੈਂਟਰ ਸਮਰਾਲਾ ਦੇ ਜਨਰਲ ਸਕੱਤਰ ਡਾ. ਹਰਦੀਪ ਸਿੰਘ ਸਾਹੀ, ਫਕੀਰ ਚੰਦ ਸੁਕਲਾ, ਕਹਾਣੀਕਾਰ ਬਲਵਿੰਦਰ ਗਰੇਵਾਲ, ਡਾ. ਸਾਮ ਸੁੰਦਰ ਦੀਪਤੀ, ਜਰਨੈਲ ਸਿੰਘ ਦੁੱਲਵਾਂ, ਡਾ. ਹਰਵਿੰਦਰ ਸਿੰਘ ਭੱਟੀ, ਜਿਲ੍ਹਾ ਭਾਸ਼ਾ ਅਫਸਰ ਸੰਦੀਪ ਸਰਮਾ, ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਅਤੇ ਗੀਤਕਾਰ ਕਮਲਜੀਤ ਸਿੰਘ ਨੀਲੋਂ, ਪ੍ਰਿੰ. (ਡਾ.) ਪਰਮਿੰਦਰ ਸਿੰਘ ਬੈਨੀਪਾਲ, ਬਲਵੰਤ ਸਿੰਘ ਮਾਂਗਟ, ਹਰਮੀਤ ਵਿਦਿਆਰਥੀ ਸਾਬਕਾ ਜਨਰਲ ਸਕੱਤਰ ਪੰਜਾਬੀ ਲੇਖਕ ਸਭਾ, ਕਹਾਣੀਕਾਰ ਸੁਰਿੰਦਰ ਰਾਮਪੁਰੀ ਅਤੇ ਗੁਰਦਿਆਲ ਦਲਾਲ, ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਦਰਬਾਰਾ ਸਿੰਘ ਖਮਾਣੋ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ, ਪਵਨਦੀਪ ਖੰਨਾ, ਪੰਜਾਬੀ ਦੇ ਪ੍ਰਸਿੱਧ ਗਾਇਕ ਬੱਬੂ ਮਾਨ, ਪ੍ਰੋ. ਜਗਮੋਹਨ ਸਿੰਘ, ਡਾ. ਸਤੀਸ਼ ਵਰਮਾ, ਪ੍ਰੋ. ਸੁਰਿੰਦਰ ਧੰਜ਼ਲ ਕਨਵੀਨਰ ਅੰਤਰਰਾਸ਼ਟਰੀ ਪਾਸ ਮੈਮੋਰੀਅਲ ਟਰੱਸਟ ਯੂ.ਐਸ.ਏ, ਬਾਈ ਅਵਤਾਰ ਪ੍ਰਧਾਨ ਕੈਨੇਡਾ ਰੈਸ਼ਨਾਲਿਸਟ ਸੁਸਾਇਟੀ, ਤ੍ਰੈਲੋਚਨ ਲੋਚੀ, ਤਰਕਸੀਲ ਚਿੰਤਕ ਡਾ. ਰਜਿੰਦਰਪਾਲ ਬਰਾੜ, ਐਡਵੋਕੇਟ ਨਰਿੰਦਰ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ, ਤਕਰਸ਼ੀਲ ਆਗੂ ਜਸਵੰਤ ਜੀਰਖ, ਨਿਰਦੇਸ਼ਕ ਇੰਦਰਜੀਤ ਦੇਵਗਨ, ਰਾਜਕੁਮਾਰ ਢਕੜੱਬਾ, ਤਰਕਸ਼ੀਲ ਆਗੂ ਰਾਜਵੰਤ ਬਾਗੜੀਆਂ, ਅਜਾਇਬ ਜਲਾਲਆਣਾ, ਸੂਬਾਈ ਤਰਕਸ਼ੀਲ ਆਗੂ ਸੁਰਿੰਦਰ ਰਾਮਪੁਰਾ ਡਾ. ਕੁਲਦੀਪ ਸਿੰਘ ਦੀਪ, ਸਵਰਨਜੀਤ ਸਵੀ ਅਤੇ ਗਾਇਕ ਚਮਕੌਰ ਖੱਟੜਾ ਆਦਿ ਨੇ ਵੀ ਮੁਬਾਰਕਬਾਦ ਦਿੱਤੀ ਹੈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …