ਅੰਮ੍ਰਿਤਸਰ 18 ਅਪ੍ਰੈਲ (ਸੁਖਬੀਰ ਸਿੰਘ) – ਆਪ ਸਰਕਾਰ ਦੇ ਹੋਂਦ ਵਿੱਚ ਆਉਣ ‘ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਉਣ ਲਈ ਪਹਿਲੇ ਪੜਾਅ ‘ਚ ਗੁਲਾਬੋ ਵਾਲੀ ਗਲੀ ਨਰਾਇਣਗੜ ਵਿਖੇ ਹਲਕਾ ਵਿਧਾਇਕ ਡਾ. ਜਸਬੀਰ ਸੰਧੂ ਵੱਲੋਂ ਕੱਚੀਆ ਗਲੀਆਂ ਪੱਕੀਆਂ ਬਣਾਉਣ ਦਾ ਉਦਘਾਟਨ ਕੀਤਾ ਗਿਆ।ਐਸ.ਸੀ ਵਿੰਗ ਵਾਰਡ ਨੰਬਰ 84 ਦੀ ਪ੍ਰਧਾਨ ਮੈਡਮ ਪੂਜਾ ਦੀ ਹਾਜ਼ਰੀ ‘ਚ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਾਅਦੇ ਜਨਤਾ ਨਾਲ ਕੀਤੇ ਹਨ ਉਨ੍ਹਾਂ ਨੂੰ ਜਲਦ ਨੇਪਰੇ ਚਾੜਿਆਂ ਜਾਵੇਗਾ ਤੇ ਲੋਕਾਂ ਦੀ ਹਰ ਮੁਸ਼ਕਿਲ ਨੂੰ ਹੱਲ ਕੀਤਾ ਜਾਵੇਗਾ।ਡਾ. ਜਸਬੀਰ ਸੰਧੂ ਨੇ ਠੇਕੇਦਾਰ ਨੂੰ ਖਾਸ ਤੌਰ ‘ਤੇ ਹਦਾਇਤ ਕੀਤੀ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਪ੍ਰਧਾਨ ਮੈਡਮ ਪੂਜਾ ਤੇ ਇਲਾਕਾ ਵਾਸੀਆਂ ਨੇ ਵਿਧਾਇਕ ਡਾ. ਜਸਬੀਰ ਸੰਧੂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਪੀ.ਏ ਓਮ ਪ੍ਰਕਾਸ਼ ਗੱਬਰ, ਪਵਨ ਸੇਠੀ, ਅਮਰਜੀਤ ਸ਼ੇਰਗਿੱਲ, ਅੰਮ੍ਰਿਤਪਾਲ ਸਿੰਘ, ਪ੍ਰਿਤਪਾਲ ਸਿੰਘ, ਕੁਲਦੀਪ ਕੌਰ ਮਾਨ, ਗੁਰਦੇਵ ਸਿੰਘ ਜੱਜੀ, ਬੱਬੂ, ਡਾ. ਗੁਰਨਾਮ ਸਿੰਘ ਆਦਿ ਹਾਜ਼ਰ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …