Friday, November 22, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ‘ਫਿਜ਼ੀਕਲ ਐਕਟੀਵਿਟੀ ਐਂਡ ਵੇਟ ਮੈਨੇਜਮੈਂਟ’ ਤੇ ਐਕਸਟੈਂਸ਼ਨ ਲੈਕਚਰ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਫਿਜ਼ੀਕਲ ਐਕਟੀਵੀਟੀ ਐਂਡ ਵੇਟ ਮੈਨੇਜਮੈਂਟ ‘ਤੇ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ।ਡਾ. ਪਰਮਿੰਦਰ ਸਿੰਘ ਸਰੀਰਕ ਸਿੱਖਿਆ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਵਕਤਾ ਵਜੋ ਸ਼ਿਰਕਤ ਕੀਤੀ।ਉਨਾਂ ਦਾ ਸੁਆਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਭਾਰ ਪ੍ਰਬੰਧਨ ਮੌਜੂਦਾ ਸਮੇਂ ‘ਚ ਇਕ ਪ੍ਰਾਸੰਗਿਕ ਵਿਸ਼ਾ ਹੈ ਅਤੇ ਜੀਵਨ ‘ਚ ਸਰੀਰਕ ਗਤੀਵਿਧੀ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ।
                 ਡਾ. ਪਰਮਿੰਦਰ ਸਿੰਘ ਨੇ ਆਪਣੇ ਵਿਆਖਿਆਨ ਦੀ ਸ਼ੁਰੂਆਤ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕੀਤੀ ਕਿ ਮੋਟਾਪੇ ਦਾ ਖਤਰਾ ਇਕ ਬਹੁਤ ਵੱਡਾ ਸਿਹਤ ਸੰਕਟ ਹੈ।ਉਹਨਾਂ ਨੇ ਵਿਦਿਆਰਥਣਾਂ ਨੂੰ ਬੀ.ਐਮ.ਆਈ ਦੁਆਰਾ ਮੋਟਾਪੇ ਦੇ ਵਰਗੀਕਰਨ ਜਿਵੇਂ ‘ਜਰੂਰੀ ਵਸਾ’ ਅਤੇ ਸਟੋਰੇਜ ਵਸਾ ਵਿਚ ਭੇਦ’, ‘ਐਂਡਰਾਇਡ ਮੋਟਾਪਾ ਅਤੇ ਗਾਈਨਾਇਡ ਮੋਟਾਪਾ’ ਵਿਚ ਅੰਤਰ, ਸੈਲ ਅਕਾਰ ਅਤੇ ਸੰਖਿਆ ਦੇ ਆਧਾਰ ‘ਤੇ ਮੋਟਾਪੇ ਦੇ ਵਰਗੀਕਰਨ ‘ਚ ਅੰਤਰ ਬਾਰੇ ਜਾਗਰੂਕ ਕੀਤਾ।ਮੋਟਾਪੇ ਕਾਰਨ ਹੋਣ ਵਾਲੀਆਂ ਪੁਰਾਣੀਆਂ ਬੀਮਾਰੀਆਂ, ਇਸ ਦੇ ਕਾਰਨਾਂ ਅਤੇ ਸ਼ਰੀਰ ‘ਚ ਊਰਜਾ ਸਬੰਧੀ ਇਸ ਵੈਸ਼ਵਿਕ ਖਤਰੇ ਦਾ ਮੁਕਾਬਲਾ ਕਰਨ ਲਈ ਨਿਵਾਰਕ ਉਪਾਅ ਦੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ‘ ਪੋਸ਼ਣ’ ਸੰਬੰਧੀ ਪ੍ਰੋਗਰਾਮਿੰਗ ਤੋਂ ਜਾਣੂ ਕਰਵਾਇਆ।ਜਿਸ ਵਿਚ ਉਹਨਾਂ ਨੇ ਸਾਬਤ ਅਨਾਜ, ਫ਼ਲ, ਸਬਜੀਆਂ ਅਤੇ ਪ੍ਰਟੀਨ ਸੋ੍ਰਤ ਅਤੇ ਸ਼ੁੱਧ ਭੋਜਨ ਖਾਣ’ ‘ਤੇ ਜ਼ੋਰ ਦਿੱਤਾ ਅਤੇ ਅਸਵਸਥ ਭੋਜਨ ਜਿਵੇਂ ਆਲੂ, ਰੈਡ ਮੀਟ ਨੂੰ ਸੀਮਤ ਕਰਨਾ, ਸਰੀਰਕ ਗਤੀਵਿਧੀ ਨੂੰ ਵਧਾਉਣਾ ਅਤੇ ਗਤੀਹੀਨ ਗਤੀਵਿਧੀਆਂ ਨੂੰ ਨਿਯਮਤ ਕਰਨ ਬਾਰੇ ਗੱਲ ਕੀਤੀ।ਇਸ ਪ੍ਰਮੁੱਖ ਸਿਹਤ ਚੁਣੌਤੀ ਨੂੰ ਰੋਕਣ ਲਈ ਲੰਬੇ ਸਮੇਂ ਤਕ ਸਕਰੀਨ ਦੇ ਖਿਲਾਫ ਚੇਤਾਵਨੀ ਦਿੱਤੀ।ਪ੍ਰੋ. ਸਵੀਟੀ ਬਾਲਾ ਮੁੱਖੀ ਸਰੀਰਕ ਸਿੱਖਿਆ ਵਿਭਾਗ ਨੇ ਸਾਰਿਆਂ ਦਾ ਧੰਨਵਾਦ ਕੀਤਾ।ਡਾ. ਅਮਨਦੀਪ ਕੌਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
                ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਬੁਲਾਰੇ ਡਾ. ਪਰਮਿੰਦਰ ਸਿੰਘ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਅਤੇ ਨੌਜਵਾਨ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਸਿੱਖਿਆਦਾਇਕ ਪ੍ਰੋਗਰਾਮ ਆਯੋਜਿਤ ਕਰਨ ਲਈ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …