ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ `ਰਵਿੰਦਰ ਨਾਥ ਟੈਗੋਰ ਜੀ ਦੀ ਵਰ੍ਹੇਗੰਢ ਦੇ ਮੌਕੇ ਖ਼ਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ।ਜਿੰਨ੍ਹਾਂ ਨੂੰ ਬੜੇ ਮਾਣ ਨਾਲ `ਗੁਰੂਦੇਵ` ਵੀ ਕਿਹਾ ਜਾਂਦਾ ਹੈ।ਉਹ ਇੱਕ ਮਹਾਨ ਲੇਖਕ, ਕਵੀ, ਨਾਟਕਕਾਰ, ਦਾਰਸ਼ਨਿਕ, ਕਲਾਕਾਰ ਅਤੇ ਚਿੱਤਰਕਾਰ ਸਨ, ਜਿੰਨ੍ਹਾਂ ਨੇ ਦੇਸ਼ ਨੂੰ ਆਪਣਾ ਮਹਾਨ ਯੋਗਦਾਨ ਦਿੱਤਾ।ਉਨ੍ਹਾਂ ਨੇ ਨਾ ਸਿਰਫ਼ ਬੰਗਾਲੀ ਸਾਹਿਤ ਦਾ ਨਾਂ ਮਾਨਚਿੱਤਰ ‘ਤੇ ਬਦਲਿਆ ਸਗੋਂ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸੰਗੀਤ ਅਤੇ ਕਵਿਤਾਵਾਂ ਦੇ ਰਾਹੀਂ ਲੋਕਾਂ ਦੇ ਮਨਾਂ ਵਿੱਚ ਜਾਗਰੁਕਤਾ ਪੈਦਾ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ।ਗੁਰੂਦੇਵ ਨੂੰ `ਗੀਤਾਂਜਲੀ` ਦੇ ਸਾਹਿਤ ਲਿਖਣ ਲਈ ਨੋਬਲ ਪੁਰਸਕਾਰ ਮਿਲਿਆ, ਜਿਸ ਦੇ ਲਈ ਉਹ ਪਹਿਲੇ ਭਾਰਤੀ ਸਨ। ਵਿਦਿਆਰਥੀਆਂ ਨੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਅੰਸ਼ ਵੀ ਪੜ੍ਹੇ, ਉਨ੍ਹਾਂ ਦੁਆਰਾ ਰਚਿਤ ਕਵਿਤਾਵਾਂ ਗਾਈਆਂ ਅਤੇ ਪ੍ਰੇਰਨਾਦਾਇਕ ਗੀਤ ਗਾਇਆ।ਵਿਦਿਆਰਥੀਆਂ ਨੇ ਉਨ੍ਹਾਂ ਦੇ ਕਹੇ ਹੋਏ ਪ੍ਰੇਰਨਾਦਾਇਕ ਹਵਾਲੇ ਕਹੇ ਜੋ ਕਈ ਦਹਾਕੇ ਬੀਤ ਜਾਣ ਤੋਂ ਬਾਅਦ ਅਜ ਵੀ ਲੋਕਾਂ ਦੇ ਮਨਾਂ ਵਿੱਚ ਹਨ।ਪ੍ਰਾਰਥਨਾ ਸਭਾ ਦੀ ਸਮਾਪਤੀ ਰਾਸ਼ਟਰ ਗਾਨ ਦੇ ਨਾਲ ਹੋਈ।
ਪੰਜਾਬ ਜ਼ੋਨ-ਏ ਦੇ ਖੇਤਰੀ ਅਫ਼ਸਰ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਵੂਮੈਨ ਨੇ ਇਸ ਮਹਾਨ ਸ਼ਖਸ਼ੀਅਤ ਨੂੰ ਯਾਦ ਕਰਨ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਸਕੂਲ ਦੇ ਕਾਰਜ਼ਕਾਰੀ ਅਧਿਆਪਕ ਇੰਚਾਰਜ਼ ਬਲਵਿੰਦਰ ਸਿੰਘ ਨੇ ਵੀ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਹਾਨ ਗੁਣਾਂ ਨੂੰ ਧਾਰਨ ਕਰਨ ਅਤੇ ਅਰਥਪੂਰਨ ਜੀਵਨ ਜਿਊਣ ਲਈ ਉਨ੍ਹਾਂ ਦੁਆਰਾ ਦਿਖਾਏ ਰਸਤੇ `ਤੇ ਚੱਲਣ ਲਈ ਕਿਹਾ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …