Sunday, June 2, 2024

ਪਿੰਡ ਰੌਣੀ ਵਿਖੇ ਭੰਡਾਰਾ ਤੇ ਮਹਿਫ਼ਲ-ਏ-ਕੱਵਾਲੀ ਕਰਵਾਈ ਗਈ

ਜੌੜੇਪੁਲ ਜਰਗ, 11 ਮਈ (ਨਰਪਿੰਦਰ ਸਿੰਘ ਬੈਨੀਪਾਲ) – ਸਮੂਹ ਨਗਰ ਖੇੜ੍ਹੇ ਦੀ ਸੁੱਖ ਸ਼ਾਂਤੀ ਲਈ ਸਾਂਸੀ ਭਾਈਚਾਰੇ ਵਲੋਂ ਪੀਰ ਬਾਬਾ ਦੂਲੋਂ ਜੀ ਦੇ ਪਾਵਨ ਅਸਥਾਨ ‘ਤੇ ਪਿੰਡ ਰੌਣੀ ਵਿਖੇ 7ਵਾਂ ਵਿਸ਼ਾਲ ਭੰਡਾਰਾ ਤੇ ਮਹਿਫ਼ਲ -ਏ-ਕੱਵਾਲੀ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਉਘੇ ਸਮਾਜ ਸੇਵਕ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ੍ਰੇਣੀਆਂ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਰੋਹੀ ਰਾਮ ਕਾਰਖਲ ਚੰਡੀਗੜ੍ਹ ਸਨ, ਜਿਨ੍ਹਾਂ ਨੇ ਪ੍ਰਬੰਧਕ ਕਮੇਟੀ ਨੂੰ 11000 ਰੁਪਏ ਦੀ ਮਾਲੀ ਮਦਦ ਕੀਤੀ ਅਤੇ ਹਮੇਸ਼ਾਂ ਹੀ ਸਮੁੱਚੇ ਭਾਈਚਾਰੇ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਾਲ ਨਿਭਾਉਂਦਿਆਂ ਬਹੁਪੱਖੀ ਕਲਾਕਾਰ ਜੋਗਿੰਦਰ ਸਿੰਘ ਆਜ਼ਾਦ ਜਰਗ ਨੇ ਕਿਹਾ ਕਿ ਸਾਂਸੀ ਭਾਈਚਾਰੇ ਦੇ ਸੂਰਬੀਰ ਯੋਧਿਆਂ ਨੇ ਪਹਿਲਾਂ ਅੰਗਰੇਜ਼ਾਂ ਨਾਲ ਜੰਗਾਂ ਲੜੀਆਂ ਤੇ ਬਾਅਦ ਵਿੱਚ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਪਰ ਸਮੇਂ ਦੀਆਂ ਸਰਕਾਰਾਂ ਨੇ ਸਾਂਸੀ ਭਾਈਚਾਰੇ ਨੂੰ ਅਣਗੋਲਿਆਂ ਕੀਤਾ।ਗਾਇਕ ਅੰਮਿਤਪਾਲ ਜਰਗੀਆ, ਹਰਮਨ ਬੈਨੀਪਾਲ, ਰਮਨ ਗਿੱਲ, ਜੱਗੀ ਖਾਨ, ਜੱਸੀ ਖਾਨ, ਰੌਸ਼ਨ ਈਸੜੂ ਤੇ ਹੈਪੀ ਰੁੜਕੀ ਸਮੇਤ ਹੋਰਾਂ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆਂ।ਮਹਿਫ਼ਲ-ਏ-ਕੱਵਾਲੀ ਦੌਰਾਨ ਪੰਜਾਬ ਦੇ ਮਸ਼ਹੂਰ ਕੱਵਾਲ ਬੰਟੀ ਐਂਡ ਪਾਰਟੀ ਜਲੰਧਰ ਤੇ ਸ਼ਮਸ਼ਾਦ ਹਿਆਤ ਕੱਵਾਲ ਮਾਲੇਰਕੋਟਲਾ ਸੂਫ਼ੀਆਨਾ ਕੱਲਾਮ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰਜ਼ਨ ਕੀਤਾ।
                ਇਸ ਮੌਕੇ ਕਾਲਾ ਬਾਬਾ ਹੋਲ, ਸਮਾਜ ਸੇਵਕ ਗੁਰਿੰਦਰ ਸਿੰਘ ਕਾਲਾ ਰੌਣੀ, ਰਾਮ ਚੰਦਰ ਅਮਲੋਹ, ਪੰਚ ਵਕੀਲ ਰੌਣੀ, ਗਗਨਦੀਪ ਸਿੰਘ ਰੌਣੀ, ਪਲਕ ਮਹੰਤ ਰੌਣੀ, ਮਨੀ ਸਿੰਘ ਜਰਗ, ਛੋਟਾ ਸਿੰਘ ਭੁਰਥਲਾ ਮੰਡੇਰ, ਅਮਰੀਕ ਸਿੰਘ ਹੋਲ, ਮਿੰਦਾ ਬਾਬਾ ਅਮਲੋਹ, ਫਕੀਰ ਚੰਦ ਬਾੜੇਵਾਲ, ਸੁੱਖੀ ਸ਼ੇਰਾਂਵਾਲ, ਕੁਲਵੀਰ ਸਿੰਘ ਰੌਣੀ, ਕੁਲਵੀਰ ਸਿੰਘ ਰੌਣੀ, ਮਨਪ੍ਰੀਤ ਸਿੰਘ ਕਾਰਖਲ, ਲਾਲਾ ਬਾਬਾ ਹੋਲ, ਬਾਬਾ ਪ੍ਰੀਤਮ ਸਿੰਘ ਗਿੱਲਾਂ, ਕੁਲਵੰਤ ਸਿੰਘ ਮਾਹਲਾ, ਗੁਰੀ ਪਾਣੀਪਤ ਤੇ ਖੁਸ਼ੀ ਬਰਨਾਲਾ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।

Check Also

ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਦੀ ਜਿੱਤ ਪੱਕੀ, ਕੇਵਲ ਐਲਾਨ ਹੋਣਾ ਬਾਕੀ- ਪ੍ਰੋ. ਸਰਚਾਂਦ ਸਿੰਘ

ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਭਾਜਪਾ ਦੇ ਸੂਬਾ ਬੁਲਾਰੇ ਅਤੇ ਅੰਮ੍ਰਿਤਸਰ ਤੋਂ …