ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਪੜ੍ਹਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਨਹਰਲੀਨ ਕੌਰ ਨੇ ਭਾਰਤ-ਪਾਕ ਸ਼ਾਂਤੀ ਦੀ ਪਹਿਲ ਲਈ ਨਵੰਬਰ 2021 ਵਿੱਚ ਆਗਾਜ਼-ਏ-ਦੋਸਤੀ ਦੁਆਰਾ ਆਯੋਜਿਤ `ਹੋਪ ਆਫ਼ ਪੇਂਟਿੰਗਜ਼ ਵਿੱਚ ਹਿੱਸਾ ਲਿਆ ਸੀ।ਇਸ ਵਿੱਚ ਭਾਰਤ-ਪਾਕ ਦੇ ਬੱਚਿਆਂ ਦੁਆਰਾ 24 ਪੇਂਟਿੰਗਾਂ ਬਣਾਈਆਂ ਗਈਆਂ।ਹਰ ਦੇਸ਼ ਚੋਂ 12 ਐਂਟਰੀਆਂ ਚੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਭਾਰਤ-ਪਾਕ ਸ਼ਾਂਤੀ ਕੈਲੰਡਰ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ।ਮਨਹਰਲੀਨ ਕੌਰ ਦੀ ਪੇਂਟਿੰਗ ਨੇ ਇਸ ਵੱਕਾਰੀ ਪਹਿਲ ਵਿੱਚ ਖ਼ਾਸ ਥਾਂ ਬਣਾ ਕੇ ਸਕੂਲ ਦੀ ਸ਼ੋਭਾ ਵਧਾਈ।ਉਸ ਨੂੰ ਇੱਕ ਸਰਟੀਫਿਕੇਟ, ਸ਼ਲਾਘਾ ਪੱਤਰ ਅਤੇ ਇੰਡੋ ਪਾਕ ਸ਼ਾਂਤੀ ਕੈਲੰਡਰ ਦੀ ਨਿੱਜੀ ਕਾਪੀ ਇਨਾਮ ਵਜੋਂ ਦਿੱਤੀ ਗਈ ।
ਪੰਜਾਬ ਜ਼ੋਨ ਖੇਤਰੀ ਅਫ਼ਸਰ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥਣ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਕੋਸ਼ਿਸ਼ਾਂ ਜਾਰੀ ਰੱਖਣ ਦਾ ਅਸ਼ੀਰਵਾਦ ਦਿੱਤਾ ।
ਸਕੂਲ ਦੀ ਕਾਰਜ਼ਕਾਰੀ ਅਧਿਆਪਕਾ ਇੰਚਾਰਜ਼ ਕੁਮਾਰੀ ਰੇਸ਼ਮ ਸ਼ਰਮਾ ਨੇ ਵੀ ਵਿਦਿਆਰਥਣ ਦੀ ਸ਼ਲਾਘਾ ਕੀਤੀ ਅਤੇ ਚੰਗੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ਅਤੇ ਇਸੇ ਤਰ੍ਹਾਂ ਵਿਸ਼ਵ ਪੱਧਰੀ ਪ੍ਰਾਪਤੀਆਂ ਲਈ ਮਿਹਨਤ ਕਰਦੇ ਰਹਿਣ ਦੀ ਉਮੀਦ ਜਤਾਈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …