Monday, December 23, 2024

38ਵੀਂ ਮੁਫਤ ਯਾਤਰਾ ਬੱਸ ਹਰੀ ਝੰਡੀ ਦੇ ਕੇ ਰਵਾਨਾ

ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਜੇ.ਐਮ.ਡੀ.ਸੀ ਫਾਉਂਡੇਸ਼ਨ ਵਲੋਂ ਸ਼੍ਰੀ ਵੈਸ਼ਣੋ ਦੇਵੀ ਲਈ 38ਵੀਂ ਯਾਤਰਾ ਬੱਸ ਨੂੰ ਛੋਟੀ ਕੰਨਿਆ ਨੇ ਹਰੀ ਝੰਡੀ ਦੇਕੇ ਰਵਾਨਾ ਕੀਤੀ।ਸੰਸਥਾ ਦੇ ਸੰਸਥਾਪਕ ਰਾਕੇਸ਼ ਰਾਕੀ ਮਹਾਜਨ ਨੇ ਦੱਸਿਆ ਕਿ ਹਰ ਮਹੀਨੇ ਪ੍ਰਵੀਨ ਸਹਿਗਲ ਦੀ ਦੇਖ-ਰੇਖ ਵਿੱਚ ਇਹ ਬੱਸ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਲੈ ਕੇ ਜਾਂਦੀ ਹੈ।ਉਨਾਂ ਕਿਹਾ ਕਿ ਮੁਫਤ ਯਾਤਰਾ ਦੌਰਾਨ ਸ਼ਰਧਾਲੂ ਸੰਗਤਾਂ ਲਈ ਕਟੜਾ ਵਿਖੇ ਸਵੇਰੇ ਦੇ ਚਾਹ ਨਾਸ਼ਤੇ ਤੇ ਰਾਵਲਪਿੰਡੀ ਧਰਮਸ਼ਾਲਾ ਵਿੱਚ ਰਾਤ ਦੇ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ।ਇਸ ਮੋਕੇ ਗੋਰਵ ਸੂਦ, ਯੋਗੇਸ਼ ਮਹਾਜਨ, ਰਾਜੇਂਦਰ ਭਾਟੀਆ, ਵਿਨਏ ਬੰਸਲ, ਅਚਿਨ ਕਪੂਰ, ਨਰੇਸ਼ ਮਹਾਜਨ, ਅਰੁਣ ਕੁਮਾਰ ਲੱਕੀ ਟਰੈਵਲ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …