Thursday, July 3, 2025
Breaking News

ਸਰਕਾਰੀ ਸਕੂਲ ਭੁੱਲਰਹੇੜੀ ਵਿਖੇ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ

ਜੇ ਪੂਰਾ ਕਰਨਾ ਖੁਆਬਾਂ ਨੂੰ, ਤਾਂ ਰੱਖੋ ਨਾਲ਼ ਕਿਤਾਬਾਂ ਨੂੰ’ – ਅਮਨਦੀਪ ਕੌਰ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਗਰਮੀਆਂ ਦੀਆਂ ਹੋਣ ਜਾ ਰਹੀਆਂ ਛੁੱਟੀਆਂ ਦੇ ਮੱਦੇਨਜ਼ਰ ਸ.ਸ.ਸ.ਸ ਸਕੂਲ ਭੁੱਲਰਹੇੜੀ ਵਿਖੇ ਦੋ ਦਿਨਾਂ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਤੇ ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੂੰ ਛੁੱਟੀਆਂ ਦੇ ਦਿਨਾਂ ਵਿੱਚ ਪੜ੍ਹਨ ਲਈ ਲਾਇਬ੍ਰੇਰੀਆ ‘ਚੋਂ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ।ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ‘ਚ ਸਕੂਲ ਲਾਇਬ੍ਰੇਰੀ ‘ਚ ਲਗਾਈ ਇਸ ਪੁਸਤਕ ਪ੍ਰਦਰਸ਼ਨੀ ਮੌਕੇ ਹਾਜ਼ਰ ਲਾਇਬ੍ਰੇਰੀ ਇੰਚਾਰਜ਼ ਲੈਕਚਰਾਰ ਕਰਮਜੀਤ ਸਿੰਘ ਤੇ ਅਧਿਆਪਕਾ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਸਾਰੀਆਂ ਹੀ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਉਨ੍ਹਾਂ ਨੂੰ ਮਨਪਸੰਦ ਦੀਆਂ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ ਹਨ।ਉਨਾਂ ਕਿਹਾ ਕਿ ਇਸ ਪੁਸਤਕ ਪ੍ਰਦਰਸ਼ਨ ਦਾ ਮਕਸਦ ਵਿਦਿਆਰਥੀਆਂ ਨੂੰ ਸਕੂਲ ਅਤੇ ਕਾਲਜ਼ਾਂ ਦੇ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਚੰਗੇ ਸਾਹਿਤ ਨਾਲ ਜੋੜ ਕੇ ਉਨ੍ਹਾਂ ‘ਚ ਚੰਗੇ ਵਿਚਾਰ ਉਤਪੰਨ ਕਰਨਾ ਹੈ।ਅਧਿਆਪਕਾਂ ਅਮਨਦੀਪ ਕੌਰ ਨੇ ਦੱਸਿਆ ਕਿ “ਜੇ ਪੂਰਾ ਕਰਨਾ ਖੁਆਬਾਂ ਨੂੰ ਤਾਂ ਰੱਖੋ ਨਾਲ਼ ਕਿਤਾਬਾਂ ਨੂੰ” ਵਾਂਗ ਕਿਤਾਬਾਂ ਨੂੰ ਅਪਣਾ ਸੱਚਾ ਮਿੱਤਰ ਬਣਾ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ।ਕਿਤਾਬਾਂ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਵੀ ਦਿੱਤੀ ਗਈ।
                   ਇਸ ਮੌਕੇ ਅਧਿਆਪਕਾ ਅਮਨਦੀਪ ਕੌਰ ਰੰਧਾਵਾ ਤੇ ਰਮਨਦੀਪ ਕੌਰ ਸਣੇ ਹੋਰ ਵੀ ਮੌਜ਼ੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …