ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਆਪਣੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਜਿਕ ਸੁਧਾਰਕ ਕਾਰਜ਼ਾਂ ਅਧੀਨ ਵਿਸ਼ਾਲ ਨਸ਼ਾ ਵਿਰੋਧੀ ਜਾਗਰਤੀ ਮਾਰਚ ਕੀਤਾ ਗਿਆ।ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਜੰਟ ਸਿੰਘ ਰਾਹੀ ਜ਼ੋਨ ਪ੍ਧਾਨ, ਅਜਮੇਰ ਸਿੰਘ ਡਿਪਟੀ ਡਾਇਰੈਕਟਰ ਬੇਬੇ ਨਾਨਕੀ ਸਿਲਾਈ ਕੇਂਦਰ, ਗੁਰਮੇਲ ਸਿੰਘ ਜਥੇਬੰਦਕ ਸਕੱਤਰ, ਹਰਵਿੰਦਰ ਕੌਰ ਸਕੱਤਰ ਜ਼਼ੋਨਲ ਇਸਤਰੀ ਕੌਂਸਲ ਅਤੇ ਪ੍ਰਿੰਸੀਪਲ ਜੋਗਾ ਸਿੰਘ ਤੂਰ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਇਹ ਮਾਰਚ ਸਥਾਨਕ ਆਦਰਸ਼ ਮਾਡਲ ਸੀਨੀਅਰ ਸਕੂਲ ਤੋਂ ਸ਼ੁਰੂ ਹੋ ਕੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਮਾਪਤ ਹੋਇਆ।
ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੁੱਖੀ ਜਿਨਾਂ ਵਿੱਚ ਮੋਹਨ ਸ਼ਰਮਾ ਡਾਇਰੈਕਟਰ ਰੈਡਕਰਾਸ ਨਸ਼ਾ ਛੁਡਾਊ ਕੇੰਦਰ, ਗਰੀਨ ਪੰਜਾਬ ਸੁਸਾਇਟੀ ਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ, ਸਰਬਜੀਤ ਸਿੰਘ ਰੇਖੀ ਚੇਅਰਮੈਨ ਸਹਾਰਾ ਫਾਊਂਡੇਸ਼ਨ, ਜੀਤ ਸਿੰਘ ਢੀਂਡਸਾ ਪ੍ਰਧਾਨ ਗੌਰਮਿੰਟ ਪੈਨਸ਼ਨਰ ਵੈਲਫੇਅਰ ਐਸੋਸ਼ੀਏਸ਼ਨ, ਸੁਖਦੇਵ ਸਿੰਘ ਰਤਨ ਪ੍ਰਧਾਨ ਗੁਰਦੁਆਰਾ ਭਗਤ ਨਾਮਦੇਵ ਜੀ, ਭਾਈ ਬਚਿੱਤਰ ਸਿੰਘ ਪ੍ਧਾਨ ਗੁਰਮਤਿ ਪ੍ਰਚਾਰਕ-ਰਾਗੀ-ਗ੍ਰੰਥੀ ਸਭਾ, ਪੀਤਮ ਸਿੰਘ ਵਿੱਤ ਸਕੱਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਵਰਿੰਦਰ ਜੀਤ ਸਿੰਘ ਬਜਾਜ ਜਿਲ੍ਹਾ ਪ੍ਧਾਨ ਅਧਿਆਪਕ ਦਲ ਆਦਿ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਅਤੇ ਵੱਖ-ਵੱਖ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਿਆ ਅਤੇ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਸਟੱਡੀ ਸਰਕਲ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਮ ਮੈਮੋਰੰਡਮ ਦਿੱਤਾ ਜਿਸ ਨੂੰ ਦੇਵਦਰਸ਼ ਦੀਪ ਸਿੰਘ ਜੀ.ਏ ਟੂ ਡੀ.ਸੀ ਨੇ ਪ੍ਰਾਪਤ ਕੀਤਾ।ਇਸ ਵਿੱਚ ਮਾਣਯੋਗ ਸੁਪਰੀਮ ਕੋਰਟ ਵਲੋਂ 2003 ਵਿੱਚ ਪਾਸ ਕੀਤੇ ਕਾਨੂੰਨ ਅਨੁਸਾਰ ਪਬਲਿਕ ਸਥਾਨਾਂ ‘ਤੇ ਸਿਗਰਟਨੋਸ਼ੀ ਕਰਨਾ, ਵਿਦਿਅਕ ਅਦਾਰਿਆਂ ਤੇ ਧਾਰਮਿਕ ਸਥਾਨਾਂ ਦੇ 100 ਗਜ਼ ਅੰਦਰ ਤੰਬਾਕੂ ਦੇ ਖੋਖੇ ਲਗਾਉਣੇ, ਸਿਗਰਟ ਤੇ ਤੰਬਾਕੂ ਦੀ ਇਸ਼ਤਿਹਾਰਬਾਜ਼ੀ ਕਰਨੀ ਕਾਨੂੰਨੀ ਉਲੰਘਣਾ ਹੈ, ਨੂੰ ਸ਼ਖਤੀ ਨਾਲ ਅਮਲੀ ਜ਼ਾਮਾ ਪਹਿਨਾਉਣ ਦੀ ਮੰਗ ਕੀਤੀ ਗਈ।ਇਸ ਤੋਂ ਪਹਿਲਾਂ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਤਾਲਮੇਲ ਕਮੇਟੀ ਅਤੇ ਪ੍ਰਧਾਨ ਵਪਾਰ ਮੰਡਲ ਦੁਆਰਾ ਝੰਡੀ ਦੇ ਕੇ ਰਵਾਨਾ ਕੀਤੇ।ਇਸ ਜਾਗਰਤੀ ਮਾਰਚ ਵਿੱਚ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤੇ ਆਦਰਸ਼ ਸਕੂਲ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਸੁਰਿੰਦਰ ਪਾਲ ਸਿੰਘ ਸਿਦਕੀ ਦੀ ਅਗਵਾਈ ਵਿੱਚ ਸਕੂਲ ਵਿਦਿਆਰਥੀਆਂ ਵਲੋਂ “ਗੁਟਖਾ ਤੰਬਾਕੂ ਤੇ ਸ਼ਰਾਬ-ਸਾਡੀ ਸਿਹਤ ਕਰਨ ਖਰਾਬ” ‘ਤੰਬਾਕੂ ਜ਼ਹਿਰ’ ਜੋ ਪੀੰਂਦੇ ਨੇ-ਉਹ ਮੁਰਦਾ ਜੀਵਨ ਜ਼ਿੰਦੇ ਨੇ” ਡੀ.ਸੀ ਅੰਕਲ ਸਾਨੂੰ ਬਚਾਓ-ਨਸ਼ਿਆਂ ਦੇ ਅੱਡੇ ਹਟਾਓ ਆਦਿ ਨਾਹਰਿਆਂ ਰਾਹੀਂ ਨਸ਼ਿਆਂ ਵਿਰੁੱਧ ਸੰਦੇਸ਼ ਦਿੱਤਾ।
ਇਸ ਮਾਰਚ ਲਈ ਜਰਨੈਲ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਿੰਸੀਪਲ ਸਵਰਨਜੀਤ ਕੌਰ, ਪ੍ਰਿੰਸੀਪਲ ਸਤਨਾਮ ਕੌਰ, ਰਾਜ ਪਾਲ, ਬਲਵਿੰਦਰ ਕੌਰ, ਨਰਿੰਦਰ ਸਿੰਘ, ਗੁਰਵੀਰ ਸਿੰਘ, ਰੁਪਿੰਦਰ ਸਿੰਘ, ਬਲਦੇਵ ਸਿੰਘ, ਵਿਮਲਜੀਤ ਸਿੰਘ ਆਦਿ ਦਾ ਵਿਸੇਸ਼ ਸਹਿਯੋਗ ਰਿਹਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …