ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ ਸੱਗੂ) – ਦੀਨਾਨਗਰ ਜਿਲ੍ਹਾ ਗੁਰਦਾਸਪੁਰ ਵਿਖੇ 28 ਤੋਂ 30 ਮਈ 2022 ਤੱਕ ਆਯੋਜਿਤ ਕੀਤੀ ਗਈ ਜੂਨੀਅਰ ਪੰਜਾਬ ਸਟੇਟ ਓਪਨ ਫੈਨਸਿੰਗ ਚੈਂਪਿਅਨਸ਼ਿਪ ਵਿੱਚ 15 ਜਿਲ੍ਹਿਆਂ ਦੇ ਲਗਭਗ 350 ਖਿਡਾਰੀਆਂ ਨੇ ਭਾਗ ਲਿਆ।ਇਸ ਵਿੱਚ ਇੱਕ ਵਾਰ ਫਿਰ ਚੀਫ਼ ਖ਼ਾਲਸਾ ਦੀਵਾਨ ਦੁਆਰਾ ਸੰਚਾਲਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਆਪਣੀ ਯੋਗਤਾ ਸਿੱਧ ਕੀਤੀ ਅਤੇ ਵੱਖ-ਵੱਖ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸੱਤਵੀਂ ਜਮਾਤ ਦੇ ਤਰੁਣਦੀਪ ਸਿੰਘ ਨੇ ਇਸ ਮੁਕਾਬਲੇ ਵਿੱਚ ਸਿਲਵਰ ਮੈਡਲ, 10ਵੀਂ ਜਮਾਤ ਦੇ ਹਰਗੁਨੀਤ ਸਿੰਘ ਨੇ ਸਿਲਵਰ ਮੈਡਲ, ਭਰਤ ਠਾਕੁਰ ਨੇ ਕਾਂਸੇ ਦਾ ਤਗਮਾ, ਗੁਰਸ਼ਾਨ ਸਿੰਘ ਨੇ ਕਾਂਸੇ ਅਤੇ +2 ਜਮਾਤ ਦੀ ਮਹਕਦੀਪ ਕੌਰ ਵੀ ਕਾਂਸੇ ਦਾ ਤਗਮਾ ਹਾਸਲ ਕੀਤਾ।ਸਕੂਲ ਦੇ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ, ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਅਤੇ ਸ਼੍ਰੀਮਤੀ ਮਨਵਿੰਦਰ ਕੌਰ ਨੇ ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ‘ਤੇ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਅ।
ਇਸ ਮੌਕੇ ਡੀ.ਪੀ.ਈ ਭੁਪਿੰਦਰ ਸਿੰਘ ਅਤੇ ਫੈਨਸਿੰਗ ਕੋਚ ਸ਼ਰਦ ਕੁਮਾਰ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …