Saturday, July 26, 2025
Breaking News

ਖ਼ਾਲਸਾ ਕਾਲਜ਼ ਐਜੂਕੇਸ਼ਨ ਵਿਖੇ ‘ਸਿੱਖ ਧਰਮ ਦੇ ਮਿਸ਼ਨ ਅਤੇ ਸਿਧਾਂਤਾਂ’ ’ਤੇ ਸੈਮੀਨਾਰ

ਅੰਮ੍ਰਿਤਸਰ, 2 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਸਿੱਖ ਧਰਮ ਦੇ ਮਿਸ਼ਨ ਅਤੇ ਸਿਧਾਂਤਾਂ ’ਤੇ ਵਿਚਾਰ-ਵਟਾਂਦਰੇ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਦੇਖ-ਰੇਖ ਕਰਵਾਏ ਗਏ ਇਸ ਸੈਮੀਨਾਰ ’ਚ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ (ਯੂ.ਐਸ.ਏ) ਡਾ. ਕੰਵਲਜੀਤ ਸਿੰਘ ਅਤੇ ਕੋ-ਆਰਡੀਨੇਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
                 ਪ੍ਰੋਗਰਾਮ ਦੀ ਸ਼ੁਰੂਆਤ ’ਚ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।ਸੁਆਗਤੀ ਭਾਸ਼ਣ ’ਚ ਸਰਬਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਦਾ ਰਸਮੀ ਤਾਅਰੁੱਫ ਕਰਵਾਉਦੇ ਹੋਏ ਫਾਊਂਡੇਸ਼ਨ ਦੇ ਮਿਸ਼ਨ ਅਤੇ ਏਜੰਡੇ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਸਮਾਜ ਸੇਵਾ ਅਤੇ ਸਿੱਖ ਪੰਥ ਦੀ ਸੇਵਾ ਲਈ ਫਾਊਂਡੇਸ਼ਨ ਹਮੇਸ਼ਾਂ ਹੀ ਕਾਰਜਸ਼ੀਲ ਹੈ।
                    ਕੰਵਲਜੀਤ ਸਿੰਘ ਨੇ ਜੀਵਨ ਦੇ ਅਸਲ ਮੰਤਵ ਵੱਲ ਧਿਆਨ ਦਿਵਾਉਂਦੇ ਹੋਏ ਪ੍ਰਮਾਤਮਾ ਦੇ ਸਿਮਰਨ ਅਤੇ ਅਧਿਆਤਮਕਵਾਦੀ ਹੋਣ ਉਪਰ ਵਿਚਾਰ ਚਰਚਾ ਕੀਤੀ।ਸਿੱਖ ਹੋਣ ਦੇ ਫਰਜ਼ ਅਤੇ ਇਨਸਾਨੀਅਤ, ਰੂਹਾਨੀਅਤ ਅਤੇ ਸਮਾਜ ਵਿਚਾਲੇ ਤਾਲਮੇਲ ਕਿਵੇਂ ਬਿਠਾਇਆ ਜਾਵੇ ਉਸ ’ਤੇ ਵਿਚਾਰ ਵਟਾਂਦਰਾ ਕੀਤਾ।ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਸਮਾਜ ’ਚ ਆ ਰਹੀ ਨੈਤਿਕ ਗਿਰਾਵਟ ਦਾ ਕਾਰਣ ਧਰਮ ਅਤੇ ਧਰਮ ਦੀਆਂ ਅਸਲ ਸਿੱਖਿਆਵਾਂ ਤੋਂ ਟੱਟ ਜਾਣਾ ਹੈ।ਜ਼ਰੂਰਤ ਹੈ ਕਿ ਅਸੀਂ ਅਸਲੀ ਮੰਤਵ ਨੂੰ ਸਮਝਦੇ ਹੋਏ ਜੀਵਨ ਜਾਂਚ ਅਤੇ ਸੋਚ ਨੂੰ ਬਦਲੀਏ।
                 ਪ੍ਰੋਗਰਾਮ ਦੇ ਅੰਤ ’ਚ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸਮੂੰਹ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …