ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਡਿਪਟੀ ਡਾਇਰੈਕਟਰ ਵਿਕਰਮਜੀਤ ਦੀ ਪ੍ਰਧਾਨਗੀ ਹੇਠ ਸਰਕਾਰੀ ਨੌਕਰੀਆਂ ਦੀ ਪ੍ਰੀਖੀਆ ਲਈ ਮੁਫਤ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਗਈ ਹੈ।ਇਹ ਆਨਲਾਈਨ ਕੋਚਿੰਗ ਚੰਡੀਗੜ੍ਹ ਦੀ ਨਾਮੀ ਸੰਸਥਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ।ਜਿਲ੍ਹਾ ਅੰਮਿ੍ਰਤਸਰ ਦੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਪ੍ਰਾਰਥੀ ਇਹ ਮੁਫਤ ਆਨਲਾਈਨ ਕੋਚਿੰਗ ਲੈਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।
ਇਸ ਮੁਫਤ ਆਨਲਾਈਨ ਕੋਚਿੰਗ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਬੋਰਡ/ਏਜੰਸੀਆਂ ਜਿਵੇਂ ਪੀ.ਪੀ.ਐਸ.ਸੀ, ਪੀ.ਐਸ.ਐਸ.ਐਸ.ਬੀ, ਪੀ.ਐਸ.ਪੀ.ਸੀ.ਐਲ, ਪੀ.ਐਸ.ਟੀ.ਸੀ.ਐਲ, ਯੂ.ਪੀ.ਐਸ.ਸੀ, ਐਸ.ਐਸ.ਸੀ, ਆਈ.ਬੀ.ਪੀ.ਐਸ, ਆਰ.ਆਰ.ਬੀ, ਐਫ.ਸੀ.ਆਈ ਵਲੋਂ ਲਈਆਂ ਜਾਣ ਵਾਲੀਆਂ ਗਰੁੱਪ ਏ, ਗਰੁੱਪ ਬੀ ਤੇ ਗਰੁੱਪ ਸੀ ਦੀ ਪ੍ਰੀਖੀਆਵਾਂ ਦੀ ਤਿਆਰੀ ਮੁਫਤ ਕਰਵਾਈ ਜਾਏਗੀ।ਡਿਪਟੀ ਡਾਇਰੈਕਟਰ ਵਿਕਰਮ ਜੀਤ ਨੇ ਦੱਸਿਆ ਕਿ ਪ੍ਰਾਰਥੀ ਸਰਕਾਰੀ ਨੌਕਰੀਆਂ ਦੇ ਫਾਰਮ ਆਨਲਾਈਨ ਅਪਲਾਈ ਕਰਨ ਦੇ ਲਈ ਬਿਊਰੋ ਵਲੋਂ ਦਿੱਤੀ ਜਾ ਰਹੀ ਮੁਫਤ ਇੰਟਰਨੈਟ ਸੇਵਾਵਾਂ ਦਾ ਲਾਭ ਲੈ ਸਕਦੇ ਹਨ, ਜਿਸ ਨਾਲ ਪ੍ਰਾਰਥੀ ਸਾਈਬਰ ਕੈਫੇ ‘ਚ ਆਉਣ ਵਾਲੇ ਵਾਧੂ ਖਰਚੇ ਤੋਂ ਬਚ ਸਕਦੇ ਹਨ।ਪ੍ਰੰਤੂ ਅਪਲਾਈ ਕਰਨ ਵੇਲੇ ਪ੍ਰੀਖਿਆਂ ਦੀ ਬਣਦੀ ਫੀਸ ਪ੍ਰਾਰਥੀ ਨੂੰ ਆਪ ਹੀ ਭਰਨੀ ਹੋਵੇਗੀ।ਵਧੇਰੇ ਜਾਣਕਾਰੀ ਲਈ ਬਿਊਰੋ ਦੇ ਨੋਡਲ ਅਧਿਕਾਰੀ ਗੌਰਵ ਕੁਮਾਰ (ਕੈਰੀਅਰ ਕਾਉਂਸਲਰ) ਨਾਲ ਦਫਤਰ ਜਾਂ ਬਿਊਰੋ ਦੇ ਹੈਲਪਲਾਈਨ ਨੰਬਰ 99157-89068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …