ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸੰਗਰੂਰ ਨੇ ਫੌਜ ਵਿੱਚ ਨਵੀਂ ਭਰਤੀ ਪ੍ਰਕਿਰਿਆ ਦਾ ਸਖ਼ਤ ਵਿਰੋਧ ਕੀਤਾ ਹੈ।ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਦੱਸਿਆ ਕਿ ਕੇਵਲ ਮਹਿਜ਼ ਚਾਰ ਸਾਲ ਦਾ ਰੁਜ਼ਗਾਰ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਹੈ।ਉਨ੍ਹਾਂ ਕਿਹਾ ਕਿ ਚਾਰ ਸਾਲ ਬਾਅਦ ਇਹ ਨੌਜਵਾਨ ਬੇਰਜ਼ਗਾਰੀ ਵਿੱਚ ਫਸ ਜਾਣਗੇ।ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਰਕਾਰ ਨੇ ਪੈਨਸ਼ਨ ਤਾਂ ਕੀ ਦੇਣੀ ਸੀ, ਸਗੋਂ ਹੁਣ ਉਨ੍ਹਾਂ ਦੀ ਨੌਕਰੀ ਖੋਹ ਕੇ ਕਾਰਪੋਰੇਟਾਂ ਦੀ ਸੇਵਾ ਕਰ ਰਹੀ ਹੈ।ਕਾਰਪੋਰੇਟਾਂ ਦੀ ਸੰਸਥਾ `ਫਿੱਕੀ` ਦੁਆਰਾ ਕੀਤਾ ਸਮਰਥਨ ਇਸ ਦਾ ਸਬੂਤ ਹੈ।ਉਨ੍ਹਾਂ ਕਿਹਾ ਕਿ ਇਸ ਪਿੱਛੇ ਗੁਪਤ ਏਜੰਡਾ ਇਹ ਛੁਪਿਆ ਹੋਇਆ ਹੈ ਕਿ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਕਾਰਪੋਰੇਟਾਂ ਨੂੰ ਟਰੇਂਡ ਸਕਿਓਰਿਟੀ ਗਾਰਡ ਮਿਲ ਜਾਣਗੇ, ਜਿਨ੍ਹਾਂ ਦਾ ਉਹ ਥੋੜ੍ਹੀ ਥੋੜ੍ਹੀ ਤਨਖਾਹ ਦੇ ਕੇ ਖੂਬ ਸ਼ੋਸ਼ਣ ਕਰਨਗੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰ ਵਾਸਤੇ ਇਹ ਯੋਜਨਾ ਬਹੁਤ ਹੀ ਘਾਤਕ ਸਿੱਧ ਹੋਵੇਗੀ।ਪੰਜਾਬ ਵਿਚੋਂ ਵੱਡੀ ਗਿਣਤੀ ‘ਚ ਨੌਜਵਾਨ ਫ਼ੌਜ ਵਿੱਚ ਭਰਤੀ ਹੁੰਦੇ ਸਨ।ਉਨ੍ਹਾਂ ਨੂੰ ਪੱਕਾ ਰੁਜ਼ਗਾਰ ਮਿਲ ਜਾਂਦਾ ਸੀ।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਯੋਜਨਾ ਨੂੰ ਤੁਰੰਤ ਵਾਪਸ ਲਵੇ, ਜੇਕਰ ਯੋਜਨਾ ਵਾਪਸ ਨਹੀਂ ਲਈ ਜਾਂਦੀ ਤਾਂ ਜਥੇਬੰਦੀ ਇਸ ਖ਼ਿਲਾਫ਼ ਸੰਘਰਸ਼ ਵਿੱੱਢੇਗੀ।
ਇਸ ਮੀਟਿੰਗ ਵਿੱਚ ਹਰਭਗਵਾਨ ਗੁਰਨੇ, ਦਾਤਾ ਸਿੰਘ, ਪਰਵਿੰਦਰ, ਜਸਬੀਰ ਨਮੋਲ, ਸਤਬੀਰ ਭੁਪਾਲ, ਗੁਰਪ੍ਰੀਤ ਪਿਸ਼ੌਰ, ਰਾਜਵੀਰ ਨਾਗਰਾ, ਗਗਨਦੀਪ ਧੂਰੀ, ਰਘਵਿੰਦਰ ਸਿੰਘ, ਯਾਦਵਿੰਦਰ ਧੂਰੀ, ਸੁਖਜਿੰਦਰ ਸਿੰਘ, ਪਵਨ ਨੰਦਗੜ੍ਹ, ਸਰਬਜੀਤ ਕਿਸ਼ਨਗੜ੍ਹ, ਬਲਕਾਰ ਖਡਿਆਲ, ਗੁਰਮੀਤ ਸੇਖਵਾਸ, ਕੁਲਵਿੰਦਰ ਲਹਿਰਾ ਆਦਿ ਆਗੂ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …