Friday, June 21, 2024

ਬਿਜਲੀ ਪੈਨਸ਼ਨਰਾਂ ਵਲੋਂ ਮੈਡੀਕਲ ਬਿੱਲਾਂ ਸਬੰਧੀ ਸਿਵਲ ਸਰਜਨ ਵਿਰੁੱਧ ਧਰਨਾ ਦੇਣ ਦਾ ਫੈਸਲਾ

ਜੇਕਰ ਜਲਦੀ ਕੋਈ ਹੱਲ ਨਾ ਕੀਤਾ ਤਾਂ ਉਲੀਕੀ ਜਾਵੇਗੀ ਅਗਲੇ ਸੰਘਰਸ਼ ਦੀ ਰੂਪ ਰੇਖਾ – ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 23 ਜੂਨ (ਇੰਦਰਜੀਤ ਸਿੰਘ ਸਮਰਾਲਾ) – ਸਿਵਲ ਸਰਜਨ ਲੁਧਿਆਣਾ ਦੇ ਦਫਤਰ ‘ਚ ਲੰਬਿਤ ਪਏ ਮੈਡੀਕਲ ਬਿੱਲਾਂ ਕਾਰਨ ਬਿਜਲੀ ਵਿਭਾਗ ਦੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਬਿਜਲੀ ਪੈਨਸ਼ਨਰ ਸਿਵਲ ਸਰਜਨ ਲੁਧਿਆਣਾ ਦੇ ਦਫਤਰ ਅੱਗੇ ਧਰਨਾ ਦੇਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ।ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੰਡਲ ਸਮਰਾਲਾ ਪ੍ਰਧਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਦੋ ਦੋ ਸਾਲਾਂ ਤੋਂ ਮੈਡੀਕਲ ਬਿੱਲ ਅਦਾਇਗੀ ਲਈ ਲਟਕ ਰਹੇ ਹਨ। ਕਿਸੇ ਵੀ ਪੈਨਸ਼ਨਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਉਨ੍ਹਾਂ ਦੋਸ਼ ਲਾਇਆ ਕਿ ਸਿਵਲ ਸਰਜਨ ਵੀ ਫੋਨ ਚੁੱਕਣ ਦੀ ਵੀ ਖੇਚਲ ਨਹੀਂ ਕਰਦਾ।ਕਈ ਬਿੱਲਾਂ ’ਤੇ ਅਧਾਰਹੀਣ ਇਤਰਾਜ਼ ਲਾ ਕੇ ਵਾਪਸ ਕਰ ਦਿੱਤੇ ਜਾਂਦੇ ਹਨ।ਕਈ ਗੰਭੀਰ ਬਿਮਾਰੀਆਂ ਵਾਲੇ ਪੈਨਸ਼ਨਰ ਸਿਵਲ ਸਰਜਨ ਦੇ ਦਫਤਰ ਵਿੱਚ ਠੋਕਰਾਂ ਖਾਂਦੇ ਫਿਰਦੇ ਹਨ।
                ਮੁਲਾਜ਼ਮ ਆਗੂ ਨੇ ਕਿਹਾ ਕਿ ਹੁਣ ਸਿਹਤ ਮਹਿਕਮਾ ਖੁਦ ਮੁੱਖ ਮੰਤਰੀ ਦੇਖ ਰਹੇ ਹਨ।ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਦੇਰੀ ਨਾਲ ਪਾਸ ਕਰਨ ਵਾਲੇ ਕਰਮਚਾਰੀਆਂ ਤੇ ਸਿਵਲ ਸਰਜਨ ਦੀ ਜ਼ਿੰਮੇਵਾਰੀ ਫਿਕਸ ਕਰਕੇ ਉਨ੍ਹਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਿਵਲ ਸਰਜਨ ਦਾ ਇਹੋ ਰਵੱਈਆ ਰਿਹਾ ਤਾਂ ਬਿਜਲੀ ਵਿਭਾਗ ਦੇ ਪੈਨਸ਼ਨਰ ਸਿਵਲ ਸਰਜਨ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਧਰਨਾ ਦੇਣਗੇ।ਜਿਸ ਸਬੰਧੀ ਜਲਦੀ ਹੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …