Wednesday, February 28, 2024

ਵਿਸ਼ਵ ਖੂਨਦਾਨੀ ਮਹੀਨੇ ਤਹਿਤ ਖੂਨਦਾਨ ਕਰਕੇ ਮਨਾਇਆ ਜਨਮ ਦਿਨ

ਸੰਗਰੂਰ, 1 ਜੁਲਾਈ (ਜਗਸੀਰ ਲੌਂਗੋਵਾਲ ) – ਜੀਵਨ ਆਸ਼ਾ ਵੈਲਫ਼ੇਅਰ ਸੁਸਾਇਟੀ ਵਲੋਂ ਵਿਸ਼ਵ ਖੂਨਦਾਨੀ ਮਹੀਨੇ ਤਹਿਤ ਬਲੱਡ ਬੈਂਕ ਸਿਵਲ ਹਸਪਤਾਲ ਵਿਖੇ ਸੰਖੇਪ ਸਮਾਗਮ ਜਿਲ੍ਹਾ ਪ੍ਰਸ਼ਾਸ਼ਨ ਅਤੇ ਡਾ. ਪਰਮਿੰਦਰ ਕੌਰ ਸਿਵਲ ਸਰਜਨ, ਡਾ. ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤਾ ਗਿਆ।ਖੂਨਦਾਨ ਕਰਨ ਵਾਲਿਆਂ ਵਿੱਚ ਵੈਲਫ਼ੇਅਰ ਸੁਸਾਇਟੀ ਦੇ ਵਿਕਰਮਜੀਤ ਸਿੰਘ ਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ ਮਨਾਇਆ।ਲਾਈਫ ਗਾਰਡ ਇੰਸਟੀਚਿਊਟ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਖੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਵੈਲਫ਼ੇਅਰ ਸੁਸਾਇਟੀ ਦੀ ਪ੍ਰਸੰਸਾ ਕੀਤੀ।ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਦੀ ਅਗਵਾਈ ‘ਚ ਹਾਜ਼ਰ ਵਲੰਟੀਅਰਾਂ ਅਤੇ ਹਸਪਤਾਲ ਸਟਾਫ਼ ਨੇ ਪ੍ਰਣ ਕੀਤਾ ਕਿ ਲੋੜ ਪੈਣ ‘ਤੇ ਜਿਥੇ ਉਹ ਆਪ ਖੂਨਦਾਨ ਕਰਨਗੇ, ਉਥੇ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਤੇ ਸਹਿਯੋਗੀਆਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕਰਨਗੇ।ਬਲੱਡ ਬੈਂਕ ਤੋਂ ਡਾ. ਪੱਲਵੀ, ਦੀਪਤੀ ਤੇ ਹਰਜਿੰਦਰ ਕੌਰ, ਪਰਮਿੰਦਰ ਸਿੰਘ ਆਦਿ ਨੇ ਮੈਡੀਕਲ ਡਿਊਟੀਆਂ ਨਿਭਾਈਆਂ।
                 ਇਸ ਮੌਕੇ ਜਗਜੀਵਨ ਸਿੰਘ, ਧਨਵੰਤ ਕੁਮਾਰ, ਹਰੀਸ਼ ਕੁਮਾਰ, ਅਰਸ਼ਜੋਤ ਸਿੰਘ, ਰੋਹਿਤ ਕੁਮਾਰ, ਰਾਜਵੀਰ ਸਿੰਘ, ਜਗਜੀਤ ਸਿੰਘ, ਅਮਨ ਤਲਵਾੜ, ਅਸ਼ੋਕ ਕੁਮਾਰ ਸਕੱਤਰ ਸਹਾਰਾ ਫਾਊਂਡੇਸ਼ਨ ਵੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …