ਸੰਗਰੂਰ, 2 ਜੁਲਾਈ (ਜਗਸੀਰ ਲੌਂਗੋਵਾਲ) – ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਅਰ.ਐਸ.ਪੀ) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਅਤੇ ਹਰਬੰਸ ਸਿੰਘ ਮਾਂਗਟ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਹੀ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਵੀ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਤੇ ਤੁਰ ਪਈ ਹੈ। ਉਨ੍ਹਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਮੌਜ਼ੂਦਾ ਬਜਟ ਵਿੱਚ ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਪੱਕਿਆਂ ਕਰਨ ਲਈ ਮੁਹੱਈਆ ਕਰਵਾਈ ਗਈ 780 ਕਰੋੜ ਰੁਪਏ ਦੀ ਰਾਸ਼ੀ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜਿਹੜੀ ਨਹਿਰ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਮੁਫਤ ਸਪਲਾਈ ਕਰਦੀ ਹੈ।ਉਸ ਨੂੰ ਪੱਕਿਆਂ ਕਰਨ ਦਾ ਖਰਚਾ ਪੰਜਾਬ ਸਰਕਾਰ ਕਿਓਂ ਚੁੱਕ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੱਸੇ ਦੋਵੇਂ ਨਹਿਰਾਂ ਦੇ ਸੀਪੇਜ ਦੇ ਬਚੇ ਹੋਏ ਪਾਣੀ ਦੀ ਵਰਤੋਂ ਕਿੱਥੇ ਕੀਤੀ ਜਾਵੇਗੀ, ਕੀ ਸੀਪੇਜ ਰਾਹੀਂ ਰੀਚਾਰਜ਼ ਤੋਂ ਵਾਂਝੀ ਹੋਈ ਜ਼ਮੀਨ ਨੂੰ ਰੀਚਾਰਜ਼ ਕਰਨ ਦੀ ਕੋਈ ਯੋਜਨਾ ਉਲੀਕੀ ਗਈ ਹੈ? ਕੀ ਸੱਚਮੁਚ ਪੰਜਾਬ ਦੇ ਉਸ ਇਲਾਕੇ ਅੰਦਰ ਸੇਮ ਦੀ ਕੋਈ ਸਮੱਸਿਆ ਹੈ।ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਇਹਨਾਂ ਨਹਿਰਾਂ ਦੇ ਕੰਢਿਆਂ ‘ਤੇ ਲੱਗੇ ਹੋਏ ਨਲਕਿਆਂ ਦੇ ਪਾਣੀ ਨੂੰ ਉਥੋਂ ਦੇ ਵਸਨੀਕ ਪੀਣ ਲਈ ਵਰਤਦੇ ਹਨ ਅਤੇ ਕੀ ਮਾਨ ਸਰਕਾਰ ਨੇ ਉਨ੍ਹਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਯੋਜਨਾ ਉਲੀਕੀ ਹੈ ਤੇ ਉਹਨਾਂ ਨਹਿਰਾਂ ਦੇ ਕੰਢਿਆਂ ‘ਤੇ ਲੱਗੇ ਲੱਖਾਂ ਰੁੱਖਾਂ ਨੂੰ ਸੁੱਕਣ ਤੋਂ ਬਚਾਉਣ ਲਈ ਸਰਕਾਰ ਨੇ ਕਿਹੜੀ ਯੋਜਨਾ ਉਲੀਕੀ ਹੈ ।
ਉਨ੍ਹਾਂ ਅੱਗੇ ਕਿਹਾ ਹੈ ਕਿ ਮਾਨ ਸਰਕਾਰ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਉੱਤੇ ਹੀ ਚੱਲ ਰਹੀ ਹੈ ਅਤੇ ਉਹਨਾਂ ਨੇ ਜਨਤਾ ਨੂੰ ਸੱਦਾ ਦਿੱਤਾ ਹੈ, ਕਿ ਇਸ ਸਰਕਾਰ ਦੇ ਪੰਜਾਬ ਦੋਖੀ ਕਦਮਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ
ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …