ਅੰਮ੍ਰਿਤਸਰ, 16 (ਖੁਰਮਣੀਆਂ) – ਧਰਮ ਕਰਮ ਵਿੱਚ ਪ੍ਰਪੱਕ ਸਮਾਜ ਸੇਵੀ ਸ਼ਖਸੀਅਤ ਬਾਬਾ ਚਰਨ ਦਾਸ ਅਤੇ ਮਾਤਾ ਅਮਰਜੀਤ ਕੌਰ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਚੈਕਅਪ ਕੈਂਪ ਅੱਜ 17 ਜੁਲਾਈ ਨੂੰ ਲੱਗੇਗਾ।ਇਹ ਕੈਂਪ ਉਨ੍ਹਾਂ ਦੇ ਸਪੁੱਤਰ ਬਲਬੀਰ ਸਿੰਘ ਪ੍ਰਧਾਨ, ਕਸ਼ਮੀਰ ਸਿੰਘ ਐਸ.ਡੀ.ਓ ਪੀ.ਡਬਲਯੂ,ਡੀ ਅਤੇ ਰਣਧੀਰ ਸਿੰਘ ਐਸ.ਡੀ.ਓ ਬੀ.ਐਸ.ਐਨ.ਐਲ .ਸੁਰਜੀਤ ਸਿੰਘ ਬਰਨਾਲਾ ਅਤੇ ਸਾਰੇ ਵਡਾਲਾ ਪਰਿਵਾਰ ਵਲੋਂ ਐਤਵਾਰ ਨੂੰ ਪਿੰਡ ਵਡਾਲਾ ਵੀਰਮ ਗੁਰਦੁਆਰਾ ਗੋਪਾਲ ਧਾਮ ਵਿਖੇ ਲਗਾਇਆ ਜਾ ਰਿਹਾ ਹੈ।ਕੈਂਪ ਵਿੱਚ ਡਾਕਟਰ ਸ਼ੌਕੀਨ ਸਿੰਘ ਹਸਪਤਾਲ ਵਲੋਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।
Check Also
ਬਿਰਧ ਆਸ਼ਰਮ ਬਡਰੁੱਖਾਂ ਦਾ ਸਥਪਨਾ ਦਿਵਸ ਮਨਾਇਆ
ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦੀ ਬਹਾਦਰਪੁਰ ਬਰਾਂਚ …