ਭੀਖੀ, 22 ਜੁਲਾਈ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਭੀਖੀ ਦੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਸੀ.ਬੀ.ਐਸ.ਈ ਭੀਖੀ ਬਾਰਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਪ੍ਰੀਖਿਆ ਵਿਚ 12ਵੀਂ ਜਮਾਤ ਦੇ ਵਿਗਿਆਨ, ਕਾਮਰਸ ਅਤੇ ਆਰਟਸ ਦੇ ਕੁੱਲ 93 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।ਬੋਰਡ ਦੀ ਇਸ ਪ੍ਰੀਖਿਆ ਵਿੱਚ ਵਿਗਿਆਨ ਗਰੁੱਪ ‘ਚ ਸਕੂਲ ਪੱਧਰ ‘ਤੇ ਗੌਰਿਸ਼ ਜ਼ਿੰਦਲ ਅਤੇ ਹਿਮਾਂਸੀ ਨੇ 482/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਵਿਗਿਆਨ ਵਿਚ ਹੀ ਸੁਦਕਸ਼ ਪਰਾਸ਼ਰ ਨੇ 480/500 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਆਰਟਸ ਵਿਚ ਕਸ਼ਿਸ਼ ਮਿੱਤਲ ਨੇ 476 /500 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਸਾਰੇ ਵਿਦਿਆਰਥੀਆਂ ਵਿੱਚੋਂ 20 ਵਿਦਿਆਰਥੀ 90% ਤੋਂ ਉਪਰ, 29 ਵਿਦਿਆਰਥੀ 80% ਤੋਂ ਉਪਰ, 24 ਵਿਦਿਆਰਥੀਆਂ ਨੇ 70 ਤੋਂ ਉਪਰ ਅਤੇ ਬਾਕੀ ਵਿਦਿਆਰਥੀਆਂ ਨੇ 60% ਤੋਂ ਉਪਰ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਇਸ ਸ਼ਾਨਦਾਰ ਸਫਲਤਾ ‘ਤੇੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ, ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਮੂਹ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …